ਹੁਣ ਰੋਹਤਕ PGI ''ਚ ਭਰਤੀ ਹੋਇਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼
Thursday, Feb 06, 2020 - 11:12 AM (IST)

ਰੋਹਤਕ—ਹਰਿਆਣਾ ਦੇ ਪੀ.ਜੀ.ਆਈ ਰੋਹਤਕ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਭਰਤੀ ਕੀਤਾ ਗਿਆ ਹੈ। ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ। ਸੰਸਥਾ ਦੇ ਆਈਸੋਲੇਸ਼ਨ ਵਾਰਡ 'ਚ ਸੀਨੀਅਰ ਡਾਕਟਰਾਂ ਦੀ ਦੇਖ ਰੇਖ 'ਚ ਮਰੀਜ਼ ਨੂੰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਮਰੀਜ਼ 28 ਜਨਵਰੀ ਨੂੰ ਚੀਨ ਤੋਂ ਵਾਪਸ ਆਇਆ ਸੀ। ਉਹ ਚੀਨ 'ਚ ਐੱਮ.ਬੀ.ਬੀ.ਐੱਸ ਕਰ ਰਿਹਾ ਹੈ।
ਦਰਅਸਲ ਚੀਨ 'ਚ ਇਨੀਂ ਦਿਨੀਂ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। 28 ਜਨਵਰੀ ਨੂੰ ਰੋਹਤਕ ਵਾਪਸ ਆਉਣ ਤੋਂ ਬਾਅਦ ਸ਼ੱਕੀ ਮਰੀਜ਼ ਦੀ ਤਬੀਅਤ ਕੁਝ ਖਰਾਬ ਹੋ ਗਈ ਅਤੇ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ। ਉਸ ਦੇ ਸਿਰ ਅਤੇ ਪੂਰੇ ਸਰੀਰ 'ਚ ਦਰਦ ਸੀ। ਫਿਰ ਪਰਿਵਾਰ ਮੈਂਬਰ ਉਸ ਨੂੰ ਪੀ.ਜੀ.ਆਈ ਲੈ ਕੇ ਪਹੁੰਚੇ। ਪੀ.ਜੀ.ਆਈ 'ਚ ਡਾਕਟਰ ਮੰਜੂਨਾਥ ਦੀ ਅਗਵਾਈ 'ਚ ਇਕ ਟੀਮ ਨੇ ਸ਼ੱਕੀ ਮਰੀਜ਼ ਦੇ ਸੈਂਪਲ ਲਏ ਅਤੇ ਲੈਬ 'ਚ ਜਾਂਚ ਲਈ ਭੇਜ ਦਿੱਤੇ ਫਿਲਹਾਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਿਪੋਰਟ ਪੋਜ਼ਟਿਵ ਜਾਂ ਨੈਗੇਟਿਵ ਹੈ ਅਤੇ ਫਿਰ ਅੱਗੇ ਦਾ ਇਲਾਜ ਕੀਤਾ ਜਾਵੇਗਾ ਫਿਲਹਾਲ ਇਸ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।