ਰੋਹਤਕ ਦੀ ਨੂੰਹ UP ’ਚ ਬਣੀ ਜੱਜ, ਰਾਸ਼ਟਰੀ ਪੱਧਰ ’ਤੇ ਪ੍ਰੀਖਿਆ ’ਚ ਹਾਸਲ ਕੀਤਾ ਪਹਿਲਾ ਸਥਾਨ

Wednesday, Sep 14, 2022 - 04:32 PM (IST)

ਰੋਹਤਕ ਦੀ ਨੂੰਹ UP ’ਚ ਬਣੀ ਜੱਜ, ਰਾਸ਼ਟਰੀ ਪੱਧਰ ’ਤੇ ਪ੍ਰੀਖਿਆ ’ਚ ਹਾਸਲ ਕੀਤਾ ਪਹਿਲਾ ਸਥਾਨ

ਰੋਹਤਕ- ਉੱਤਰ ਪ੍ਰਦੇਸ਼ ਹਾਈ ਜ਼ੂਡੀਸ਼ੀਅਲ ਸਰਵਿਸ (ਉੱਚ ਨਿਆਇਕ ਸੇਵਾ) ’ਚ ਹਰਿਆਣਾ ਦੇ ਰੋਹਤਕ ਦੀ ਨੂੰਹ ਮੰਜੂਬਾਲਾ ਭਾਲੋਟੀਆ ਨੇ ਪੂਰੇ ਦੇਸ਼ ਅੰਦਰ ਪਹਿਲਾ ਰੈਂਕ ਹਾਸਲ ਕੀਤਾ ਹੈ, ਜੋ ਸਿੱਧੀ ਭਰਤੀ ਤਹਿਤ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਦੇ ਅਹੁਦੇ ’ਤੇ ਨਿਯੁਕਤ ਹੋਵੇਗੀ। ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਪ੍ਰਯਾਗਰਾਜ ਹਾਈ ਕੋਰਟ ਤੋਂ ਜਾਰੀ ਕੀਤਾ ਗਿਆ। ਮੰਜੂਬਾਲਾ ਮੂਲ ਰੂਪ ਤੋਂ ਰਾਜਸਥਾਨ ਸਥਿਤ ਜੈਪੁਰ ਦੇ ਕਾਰੋਬਾਰੀ ਪਰਿਵਾਰ ਤੋਂ ਹੈ, ਜਿਸ ਨੇ 2009 ਵਿਚ ਰੋਹਤਕ ਦੇ ਭੰਭੇਵਾ ਪਿੰਡ ਦੇ ਨੌਜਵਾਨ ਸੁਮਿਤ ਅਹਿਲਾਵਤ ਨਾਲ ਵਿਆਹ ਕਰਵਾ ਲਿਆ ਸੀ। 

ਮੰਜੂਬਾਲਾ ਨੇ ਦੱਸਿਆ ਕਿ ਜੈਪੁਰ ’ਚ ਧੀਆਂ ਨੂੰ ਪੜ੍ਹਾਇਆ ਤਾਂ ਜਾਂਦਾ ਹੈ ਪਰ ਨੌਕਰੀ ਤੋਂ ਜ਼ਿਆਦਾ ਕਾਰੋਬਾਰ ਅਤੇ ਖੇਤੀਬਾੜੀ ਨੂੰ ਵਧੇਰੇ ਤਵੱਜੋਂ ਦਿੱਤੀ ਜਾਂਦੀ ਹੈ। ਸਾਲ 2003 ’ਚ ਉਸ ਨੇ ਅਜਮੇਰ ਦੇ ਸੇਫੀਆ ਕਾਲਜ ਤੋਂ ਇਕਨੋਮਿਕਸ ਆਨਰਸ ਕੀਤੀ। ਉੱਥੋਂ ਪੜ੍ਹਨ ਲਈ ਲੰਡਨ ਚਲੀ ਗਈ, ਜਿੱਥੇ 2005 ਵਿਚ ਲੀਡਰਜ਼ ਬਿਜ਼ਨੈੱਸ ਸਕੂਲ ਤੋਂ ਐੱਮ. ਬੀ. ਏ. ਕੀਤੀ। ਸਾਲ 2009 ’ਚ ਉਸ ਦੀ ਮੁਲਾਕਾਤ ਜੈਪੁਰ ’ਚ ਸੁਮਿਤ ਨਾਲ ਹੋਈ, ਜੋ ਐੱਮ. ਬੀ. ਏ. ਕਰਨ ਮਗਰੋਂ ਇਕ ਸੈਮੀਨਾਰ ਵਿਚ ਹਿੱਸਾ ਲੈਣ ਗਏ ਸਨ। ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। 

ਸਾਲ 2010 ਵਿਚ ਲਾਅ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ 2012 ਵਿਚ ਨੈੱਟ ਕੁਆਲੀਫਾਈ ਕੀਤਾ। ਪਤੀ ਮੁੰਬਈ ਦੇ ਇਕ ਨਿੱਜੀ ਬੈਂਕ ਦੀ ਨੋਇਡਾ ਬਰਾਂਚ ’ਚ ਸੀਨੀਅਰ ਮੈਨੇਜਰ ਸਨ, ਜਦਕਿ ਸਹੁਰੇ ਸ਼ਮਸ਼ੇਰ ਅਹਿਲਾਵਤ ਨੇਕੀਰਾਮ ਕਾਲਜ ਰੋਹਤਕ ਅਤੇ ਸੱਸ ਆਸ਼ਾ ਸਰਕਾਰੀ ਮਹਿਲਾ ਕਾਲਜ ਰੋਹਤਕ ’ਚ ਪ੍ਰਿੰਸੀਪਲ ਸਨ। ਮੰਜੂਬਾਲਾ ਨੇ ਦੱਸਿਆ ਕਿ ਉਸ ਨੇ  ’ਚ ਯੂ. ਪੀ. ਹਾਈ ਜ਼ੂਡੀਸ਼ੀਅਲ ਦੀ ਪ੍ਰੀਖਿਆ ਦਿੱਤੀ। ਜੁਲਾਈ 2022 ’ਚ ਪ੍ਰੀਖਿਆ ਦਾ ਨਤੀਜਾ ਆਇਆ। 1 ਅਤੇ 2 ਅਗਸਤ ਨੂੰ ਪ੍ਰਯਾਗਰਾਜ ’ਚ ਇੰਟਰਵਿਊ ਹੋਇਆ। ਹੁਣ 12 ਸਤੰਬਰ ਨੂੰ ਪ੍ਰੀਖਿਆ ਦਾ ਫਾਈਨਲ ਨਤੀਜਾ ਆਇਆ ਹੈ, ਜਿਸ ’ਚ ਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 


author

Tanu

Content Editor

Related News