ਭਾਰਤ ਨੇ ਰੋਹਿੰਗੀ ਸ਼ਰਨਾਰਥੀਆਂ ਲਈ ਭੇਜੀ 700 ਟਨ ਰਾਹਤ ਸਮੱਗਰੀ

09/24/2017 3:56:08 AM

ਨਵੀਂ ਦਿੱਲੀ— ਭਾਰਤ ਰੋਹਿੰਗੀ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਦੀ ਇਕ ਨਵੀਂ ਖੇਪ ਬੰਗਲਾਦੇਸ਼ ਭੇਜ ਰਿਹਾ ਹੈ। ਨੌਸੈਨਾ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਆਂਧਰਾਂ ਪ੍ਰਦੇਸ਼ ਦੇ ਕਾਕੀਨਾਡਾ ਬੰਦਰਗਾਹ 'ਚ ਨੌਸੈਨਾ ਦੇ ਆਈ. ਐਨ. ਐਸ. ਘੜਿਆਲ 'ਤੇ ਕਰੀਬ 700 ਟਨ ਰਾਹਤ ਸਮੱਗਰੀ ਲੱਦੀ ਜਾ ਗਈ ਤਾਂ ਜੋ ਇਸ ਨੂੰ ਬੰਗਲਾਦੇਸ਼ ਦੇ ਚਟਗਾਓਂ ਲਿਜਾਇਆ ਜਾ ਸਕੇ।
ਸ਼ਰਨਾਰਥੀਆਂ ਵਿਚਾਲੇ ਵੰਡੀ ਜਾਣ ਵਾਲੀ ਇਸ ਰਾਹਤ ਸਮੱਗਰੀ ਨੂੰ ਪਰਿਵਾਰਕ ਪੈਕੇਟਾਂ 'ਚ ਭਰਿਆ ਜਾ ਰਿਹਾ ਹੈ। ਇਨ੍ਹਾਂ 'ਚ ਖਾਧ ਪਦਾਰਥ, ਕਪੜੇ ਅਤੇ ਮੱਛਰ ਦਾਨੀ ਸਮੇਤ ਕਈ ਹੋਰ ਸਮਾਨ ਵੀ ਹੈ। ਇਨ੍ਹਾਂ ਸਮੱਗਰੀਆਂ ਨੂੰ ਕਰੀਬ 62,000 ਪਰਿਵਾਰਾਂ 'ਚ ਵੰਡੇ ਜਾਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਵਾਯੂਸੈਨਾ ਦਾ ਇਕ ਹੈਵੀਵੇਟ ਆਵਾਜਾਈ ਜਹਾਜ਼ ਬੰਗਲਾਦੇਸ਼ 'ਚ ਰੋਹਿੰਗੀ ਸ਼ਰਨਾਰਥੀਆਂ ਲਈ ਕਰੀਬ 55 ਟਨ ਰਾਹਤ ਸਮੱਗਰੀ ਲੈ ਗਿਆ ਸੀ।
 


Related News