ਪ੍ਰਿਯੰਕਾ ਨਾਲ ਬਦਸਲੂਕੀ ਕਰਨ ''ਤੇ ਰਾਬਰਟ ਵਾਡਰਾ ਨੇ ਦਿੱਤਾ ਇਹ ਬਿਆਨ

12/29/2019 1:08:58 PM

ਨਵੀਂ ਦਿੱਲੀ—ਕਾਂਗਰਸ ਸਥਾਪਨਾ ਦਿਵਸ ਦੇ ਮੌਕੇ 'ਤੇ ਉਤਰ ਪ੍ਰਦੇਸ਼ ਦੇ ਲਖਨਊ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਹੁਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਕਿਹਾ ਹੈ ਕਿ ਪ੍ਰਿਯੰਕਾ ਤੁਸੀਂ ਜੋ ਕੀਤਾ ਉਹ ਸਹੀ ਸੀ ਅਤੇ ਜਰੂਰਤਮੰਦ ਲੋਕਾਂ ਦੇ ਨਾਲ ਦੁੱਖ 'ਚ ਸ਼ਾਮਲ ਹੋਣਾਂ ਕੋਈ ਅਪਰਾਧ ਨਹੀਂ ਹੈ।

ਰਾਬਰਟ ਵਾਡਰਾ ਨੇ ਕਿਹਾ, ''ਪ੍ਰਿਯੰਕਾ ਨਾਲ ਜਿਸ ਤਰ੍ਹਾ ਮਹਿਲਾ ਪੁਲਸ ਨੇ ਬਦਸਲੂਕੀ ਕੀਤੀ, ਉਸ ਤੋਂ ਮੈਂ ਬੇਹੱਦ ਪਰੇਸ਼ਾਨ ਹਾਂ। ਇੱਕ ਨੇ ਉਨ੍ਹਾਂ ਦਾ ਗਲਾ ਦਬਾਇਆ ਤਾਂ ਦੂਜੇ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਉਹ ਹੇਠਾ ਡਿੱਗ ਗਏ ਹਾਲਾਂਕਿ ਉਹ ਮਜ਼ਬੂਤ ਸੀ। ਦੱਸ ਦੇਈਏ ਕਿ ਪ੍ਰਿਯੰਕਾ ਨੇ ਸਾਬਕਾ ਆਈ.ਪੀ.ਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਣ ਲਈ ਦੋਪਹੀਆ ਵਾਹਨ 'ਤੇ ਯਾਤਰਾ ਕੀਤੀ। ਰਾਬਰਟ ਵਾਡਰਾ ਨੇ ਕਿਹਾ ਕਿ ਪ੍ਰਿਯੰਕਾ ਮੈਨੂੰ ਤੁਹਾਡੇ 'ਤੇ ਮਾਣ ਹੈ, ਜਿਨ੍ਹਾਂ ਲੋਕਾਂ ਨੂੰ ਤੁਹਾਡੀ ਜਰੂਰਤ ਹੈ, ਤੁਸੀਂ ਉਨ੍ਹਾਂ ਲੋਕਾਂ ਤੱਕ ਪਹੁੰਚੋ। ਤੁਸੀਂ ਜੋ ਕੀਤਾ ਉਹ ਸਹੀ ਸੀ ਅਤੇ ਜਰੂਰਤਮੰਦ ਲੋਕਾਂ ਦੇ ਨਾਲ ਜਾਂ ਦੁੱਖ 'ਚ ਸ਼ਾਮਲ ਹੋਣਾ ਕੋਈ ਅਪਰਾਧ ਨਹੀਂ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਗਾਂਧੀ ਦੇ ਦਫਤਰ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ) ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ 'ਚ ਸ਼ਨੀਵਾਰ ਨੂੰ ਲਖਨਊ 'ਚ ਉਤਰ ਪ੍ਰਦੇਸ਼ ਵੱਲੋਂ ਪ੍ਰੋਟੋਕਾਲ ਤੋੜੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਿਯੰਕਾ ਗਾਂਧੀ ਦੇ ਦਫਤਰੀ ਸਹਿਯੋਗੀ ਸੰਦੀਪ ਸਿੰਘ ਨੇ ਸੀ.ਆਰ.ਪੀ.ਐਫ ਦੇ ਆਈ.ਜੀ ਪ੍ਰਦੀਪ ਕੁਮਾਰ ਸਿੰਘ ਦੇ ਨਾਂ ਪੱਤਰ ਲਿਖਿਆ ਹੈ। ਪ੍ਰਿਯੰਕਾ ਦੀ ਸੁਰੱਖਿਆ ਸੰਬੰਧੀ ਜ਼ਿੰਮੇਵਾਰੀ ਸੀ.ਆਰ.ਪੀ.ਐੱਫ ਦੇ ਕੋਲ ਸੀ। ਇਸ ਦੌਰਾਨ ਹਜਰਤਗੰਜ ਦੇ ਸਰਕਿਲ ਅਫਸਰ ਅਭੈ ਮਿਸ਼ਰਾ ਪਹਿਲਾਂ ਤਾਂ ਬਿਨਾ ਇਜ਼ਾਜਤ ਸਵੇਰਸਾਰ 8.45 ਵਜੇ ਉਸ ਜਗ੍ਹਾਂ 'ਤੇ ਦਾਖਲ ਹੋਇਆ, ਜਿੱਥੇ ਪ੍ਰਿਯੰਕਾ ਗਾਂਧੀ ਰੁਕੀ ਹੋਈ ਸੀ। ਉਨ੍ਹਾਂ ਨੇ ਕਿਹਾ ਪ੍ਰਿਯੰਕਾ ਗਾਂਧੀ ਦੇ ਕਮਰੇ ਤੋਂ ਸਿਰਫ 5  ਮੀਟਰ ਦੀ ਦੂਰੀ 'ਤੇ ਸੁਰੱਖਿਆ ਮੁਖੀ ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਨਾਲ ਬਹਿਸ ਕੀਤੀ ਅਤੇ ਪ੍ਰਿਯੰਕਾ ਦੇ ਪ੍ਰੋਗਰਾਮਾਂ ਦੀ ਲਿਸਟ ਮੰਗੀ ਜਦਕਿ ਲਿਸਟ ਸ਼ੁੱਕਰਵਾਰ ਨੂੰ ਹੀ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ। ਉਸ ਨੇ ਜਾਣਕਾਰੀ ਛੁਪਾਉਣ ਦਾ ਦੋਸ਼ ਲਗਾਇਆ ਅਤੇ ਧਮਕੀ ਦਿੱਤੀ ਕਿ ਉਹ ਕਿਸੇ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਉਣਗੇ। ਇੱਥੋ ਤੱਕ ਕਿ ਇਸ ਜਗ੍ਹਾਂ ਤੋਂ 2 ਕਦਮ ਜਾਣ ਦੀ ਇਜ਼ਾਜਤ ਨਹੀਂ ਦੇਣਗੇ।

ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰਿਯੰਕਾ ਗਾਂਧੀ ਜਦੋਂ ਸੀ.ਏ.ਏ ਖਿਲਾਫ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਸਾਬਕਾ ਆਈ.ਪੀ.ਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਦੇ ਪਰਿਵਾਰ ਨਾਲ ਮਿਲਣ ਜਾ ਰਹੀ ਸੀ, ਤਾਂ ਉਸ ਦੌਰਾਨ ਉਨ੍ਹਾਂ ਦੇ ਕਾਫਲੇ ਨੂੰ ਰੋਕਿਆ ਗਿਆ। ਉਨ੍ਹਾਂ ਨੂੰ ਪੈਦਲ ਚੱਲਣ ਦੌਰਾਨ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨਾਲ ਧੱਕਾ-ਮੁੱਕਾ ਵੀ ਕੀਤੀ ਗਈ।
 


Iqbalkaur

Content Editor

Related News