ਰਾਬਰਟ ਵਾਡਰਾ ਨਾਲ ਜੁੜੀ ਕੰਪਨੀ ਦੇ ਮਕਾਨ ''ਤੇ ਕਬਜ਼ਾ ਚਾਹੁੰਦਾ ਹੈ ਈ.ਡੀ.

01/14/2020 5:05:38 PM

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨਾਲ ਜੁੜੀ ਇਕ ਕੰਪਨੀ ਦੇ ਮਕਾਨ ਦਾ ਕਬਜ਼ਾ ਲੈਣਾ ਚਾਹੁੰਦਾ ਹੈ। ਈ.ਡੀ. ਨੇ ਕਿਹਾ ਹੈ ਕਿ ਇਹ ਮਕਾਨ ਸਿੱਧੇ ਤੌਰ 'ਤੇ ਅਪਰਾਧ ਤੋਂ ਹਾਸਲ ਰਕਮ ਨਾਲ ਖਰੀਦਿਆ ਗਿਆ ਹੈ। ਇਹ ਪੈਸਾ ਬੀਕਾਨੇਰ ਜ਼ਮੀਨ ਘਪਲੇ ਨਾਲ ਜੁੜਿਆ ਹੋਇਆ ਹੈ। ਜਿਸ ਦਾ ਜ਼ਿਕਰ ਈ.ਡੀ. ਨੇ ਆਪਣੀ ਰਿਪੋਰਟ 'ਚ ਪਹਿਲੀ ਵਾਰ ਸਾਲ 2019 ਦੇ ਫਰਵਰੀ ਮਹੀਨੇ ਕੀਤਾ ਸੀ।

ਜਾਂਚ 'ਤੇ ਲਗਾਈ ਗਈ ਰੋਕ ਵਾਪਸ ਲਈ ਜਾਵੇ
ਦੱਸਣਯੋਗ ਹੈ ਕਿ ਤਾਜ਼ਾ ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਈ.ਡੀ. ਨੇ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਟ੍ਰਿਬਿਊਨਲ 'ਚ ਅਰਜ਼ੀ ਦਾਇਰ ਕਰ ਕੇ ਅਪੀਲ ਕੀਤੀ ਹੈ ਕਿ ਉਹ ਰਾਬਰਟ ਅਤੇ ਉਨ੍ਹਾਂ ਦੀ ਕੰਪਨੀ (ਸਕਾਈ ਲਾਈਟ ਹੋਸਪਟੈਲਿਟੀ ਲਿਮਟਿਡ ਵਿਰੁੱਧ ਚੱਲ ਰਹੀ ਜਾਂਚ 'ਤੇ ਲਗਾਈ ਗਈ ਰੋਕ ਵਾਪਸ ਲਵੇ। ਜਿਸ ਦੇ ਸੰਬੰਧ 'ਚ ਉਨ੍ਹਾਂ ਨੇ ਆਦੇਸ਼ ਪਿਛਲੇ ਸਾਲ ਅਗਸਤ 'ਚ ਦਿੱਤਾ ਸੀ।

ਮਕਾਨ ਕਰੀਬ 10 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ
ਈ.ਡੀ. ਅਨੁਸਾਰ ਇਹ ਮਕਾਨ ਕਰੀਬ 10 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਇਸ 'ਚੋਂ 4.43 ਕਰੋੜ ਰੁਪਏ ਵਾਡਰਾ ਦੀ ਕੰਪਨੀ ਨੇ ਦਿੱਤੇ ਸਨ। ਇਸ ਲਈ ਜੇਕਰ ਟ੍ਰਿਬਿਊਨਲ ਆਪਣੇ ਆਦੇਸ਼ ਨੂੰ ਵਾਪਸ ਲੈ ਲੈਂਦੀ ਹੈ ਤਾਂ ਈ.ਡੀ. ਆਪਣੀ ਬਚੀ ਹੋਈ ਜਾਂਚ ਪੂਰੀ ਕਰ ਸਕੇਗੀ। ਕਿਉਂਕਿ ਵਾਡਰਾ ਲਗਾਤਾਰ ਬੀਕਾਨੇਰ ਲੈਂਡ ਘਪਲੇ 'ਚ ਆਪਣੀ ਭੂਮਿਕਾ ਤੋਂ ਮਨ੍ਹਾ ਕਰ ਰਹੇ ਹਨ।

ਜਾਂਚ 'ਤੇ ਰੋਕ ਲਗਾਉਣਾ ਪੀ.ਐੱਮ.ਐੱਲ.ਏ. ਦੇ ਪ੍ਰਬੰਧਾਂ ਵਿਰੁੱਧ ਹੈ
ਦੱਸਣਯੋਗ ਹੈ ਕਿ ਇਸ ਮਾਮਲੇ 'ਚ ਈ.ਡੀ. ਦਾ ਦੋਸ਼ ਹੈ ਕਿ ਜਾਇਦਾਦ ਵਿਰੁੱਧ ਜਾਂਚ ਕਰਨ 'ਤੇ ਰੋਕ ਲਗਾਉਣਾ ਪੀ.ਐੱਮ.ਐੱਲ.ਏ. ਦੇ ਪ੍ਰਬੰਧਾਂ ਵਿਰੁੱਧ ਹੈ। ਉਨ੍ਹਾਂ ਅਨੁਸਾਰ ਟ੍ਰਿਬਿਊਨਲ ਪੀ.ਐੱਮ.ਐੱਲ.ਏ. ਦੇ ਅਧੀਨ ਬਣਾਇਆ ਗਿਆ ਕਾਨੂੰਨੀ ਅੰਗ ਦਾ ਹਿੱਸਾ ਹੈ। ਜੋ ਨਿਯਮ ਅਤੇ ਕਾਨੂੰਨਾਂ ਦੇ ਅਧੀਨ ਕੰਮ ਕਰਨ ਲਈ ਮਜ਼ਬੂਰ ਹੈ ਪਰ ਟ੍ਰਿਬਿਊਨਲ ਨੇ 'ਸਕਾਈ ਲਾਈਟ ਹੋਸਪਟੈਲਿਟੀ' (ਰਾਬਰਟ ਵਾਡਰਾ ਦੀ ਕੰਪਨੀ) ਨੂੰ ਫਾਇਦਾ ਪਹੁੰਚਾਉਣ ਲਈ ਜਾਂਚ 'ਤੇ ਰੋਕ ਲਗਾਈ।


DIsha

Content Editor

Related News