ਅਨੋਖੀ ਵਾਰਦਾਤ, ਹੈਲਮੇਟ ਪਾ ਕੇ ਆਏ ਲੁਟੇਰੇ, ਬੈਂਕ ''ਚੋਂ 8 ਲੱਖ ਲੁੱਟ ਕੇ ਹੋਏ ਫਰਾਰ

Sunday, Oct 06, 2019 - 11:17 AM (IST)

ਅਨੋਖੀ ਵਾਰਦਾਤ, ਹੈਲਮੇਟ ਪਾ ਕੇ ਆਏ ਲੁਟੇਰੇ, ਬੈਂਕ ''ਚੋਂ 8 ਲੱਖ ਲੁੱਟ ਕੇ ਹੋਏ ਫਰਾਰ

ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ ਗੋਰਬਸਹੀ ਐੱਨ.ਐੱਚ. 'ਤੇ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ ਤੋਂ ਸ਼ਨੀਵਾਰ ਸਵੇਰ 6 ਅਪਰਾਧੀਆਂ ਨੇ 8 ਲੱਖ 5 ਹਜ਼ਾਰ 115 ਰੁਪਏ ਲੁੱਟ ਲਏ। ਇਸ ਦੌਰਾਨ ਬੈਂਕ ਦੇ ਗਾਰਡ ਦੀ ਬੰਦੂਕ ਵੀ ਲੁੱਟ ਲਈ। ਹੈਲਮੇਟ ਪਾ ਕੇ ਆਏ ਅਪਰਾਧੀ ਸਿਰਫ਼ 2 ਮਿੰਟ ਦੇ ਅੰਦਰ ਕੈਸ਼ ਲੁੱਟ ਕੇ 2 ਬਾਈਕਾਂ 'ਤੇ ਗੋਰਬਸਹੀ ਵੱਲ ਦੌੜ ਗਏ। ਜਿਸ ਕਾਊਂਟਰ ਤੋਂ 8 ਲੱਖ ਰੁਪਏ ਲੁੱਟੇ, ਉਸੇ ਕਾਊਂਟਰ ਹੇਠਾਂ 40 ਲੱਖ ਕੈਸ਼ ਸੀ। ਅਪਰਾਧੀਆਂ ਦੀ ਜਲਦਬਾਜ਼ੀ 'ਚ 40 ਲੱਖ ਕੈਸ਼ ਬਚ ਗਿਆ।

ਇਕ ਹਫ਼ਤੇ ਦੇ ਅੰਦਰ ਸ਼ਹਿਰ 'ਚ ਬੈਂਕ ਲੁੱਟ ਦੀ ਇਹ ਦੂਜੀ ਘਟਨਾ ਹੈ। ਪੁਲਸ ਨੇ ਬੈਂਕ ਅਤੇ ਕੋਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਦੇਖਿਆ। ਅਪਰਾਧੀਆਂ 'ਚ 5 ਹੈਲਮੇਟ ਲਗਾਏ ਹੋਏ ਸਨ, ਇਕ ਨੇ ਪਰਨੇ ਨਾਲ ਮੂੰਹ ਬੰਨ੍ਹਿਆ ਹੋਇਆ ਸੀ। ਬਰਾਂਚ ਮੈਨੇਜਰ ਰਾਜੇਸ਼ ਕੁਮਾਰ ਨੇ ਦੱਸਿਆ,''11.42 ਵਜੇ ਅਪਰਾਧੀ ਬੈਂਕ 'ਚ ਆਏ। ਮੇਰੇ ਚੈਂਬਰ 'ਚ ਵੀ ਗਏ। ਮੈਂ ਨਾਲ ਵਾਲੇ ਚੈਂਬਰ 'ਚ ਸੀ, ਫਿਰ ਅਪਰਾਧੀਆਂ ਨੇ ਕੈਸ਼ੀਅਰ ਕੋਲ ਜਾ ਕੇ ਰੁਪਏ ਲੁੱਟ ਲਏ।''


author

DIsha

Content Editor

Related News