ਗੁਰੂਗ੍ਰਾਮ ਪੁਲਸ ਦੀ ਵੱਡੀ ਸਫਲਤਾ, ਕਰੋੜਾ ਰੁਪਏ ਲੁੱਟਣ ਵਾਲੇ 4 ਦੋਸ਼ੀ ਗ੍ਰਿਫਤਾਰ
Sunday, Mar 15, 2020 - 03:21 PM (IST)
ਗੁਰੂਗ੍ਰਾਮ—ਹਰਿਆਣਾ 'ਚ ਗੁਰੂਗ੍ਰਾਮ ਦੇ ਸੈਕਟਰ 45 'ਚ ਬੀਤੇ ਦਿਨ ਵਾਪਰੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗੁਰੂਗ੍ਰਾਮ ਪੁਲਸ ਨੇ ਇਸ ਮਾਮਲੇ 'ਚ ਆਪਣੀ ਇੰਟੈਲੀਜੈਂਸ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਸਿਰਫ 1 ਹਫਤੇ 'ਚ ਇਸ ਵਾਰਦਾਤ ਦਾ ਖੁਲਾਸਾ ਕਰ ਦਿੱਤਾ। ਦੱਸ ਦੇਈਏ ਕਿ ਬੀਤੇ 6 ਮਾਰਚ ਨੂੰ 4 ਨੌਜਵਾਨਾਂ ਨੇ ਇਕ ਜਿਊੁਲਰ ਕਾਰੋਬਾਰੀ ਦੇ ਘਰ ਪੂਰੀ ਪਲਾਨਿੰਗ ਨਾਲ ਡਾਕਾ ਮਾਰਿਆ ਸੀ, ਜਿੱਥੋ ਲੁਟੇਰਿਆਂ ਨੇ ਘਰ ਦੇ 2 ਮੈਂਬਰਾਂ ਨੂੰ ਬੰਨ ਕੇ ਲਗਭਗ ਡੇਢ ਕਰੋੜ ਦੀ ਗਹਿਣੇ ਅਤੇ ਮੋਟੀ ਰਕਮ ਲੈ ਕੇ ਫਰਾਰ ਹੋ ਗਏ ਸਨ।
ਏ.ਐੱਸ.ਪੀ ਕ੍ਰਾਈਮ ਪੀਤਪਾਲ ਸਿੰਘ ਨੇ ਇਸ ਮਾਮਲੇ 'ਚ ਦੱਸਿਆ ਹੈ ਕਿ ਇਸ ਗਿਰੋਹ ਦੇ ਲੋਕ ਯੂ.ਪੀ ਦੇ ਗੋਂਡਾ ਜ਼ਿਲੇ ਦੇ ਰਹਿਣ ਵਾਲੇ ਹਨ। ਚੋਰੀ ਕਰਨ ਤੋਂ ਬਾਅਦ ਇਹ ਉਤਰ ਪ੍ਰਦੇਸ਼ 'ਚ ਆਪਣੇ ਹੀ ਜ਼ਿਲੇ 'ਚ ਪਹੁੰਚ ਗਏ ਸੀ, ਜਿੱਥੇ ਗੁਰੂਗ੍ਰਾਮ ਪੁਲਸ ਨੇ ਗੋÎਂਡਾ ਜ਼ਿਲੇ ਦੀ ਪੁਲਸ ਦੀ ਮਦਦ ਨਾਲ ਇਨ੍ਹਾਂ ਦੀ ਪਹਿਚਾਣ ਕਰ ਲਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਤੋਂ ਇਹ ਲੋਕ ਇੱਥੇ ਆ ਕੇ ਕੱਚੇ ਮਕਾਨਾਂ 'ਚ ਰਹਿੰਦੇ ਹਨ, ਜਿੱਥੇ ਇਹ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਸਾਜ਼ਿਸ਼ ਰਚਦੇ ਹਨ।
ਇਹ ਵੀ ਪੜ੍ਹੋ: ਬਜ਼ੁਰਗ ਔਰਤ ਤੇ ਬੱਚੇ ਨੂੰ ਰੱਸੀ ਨਾਲ ਬੰਨ੍ਹ ਕੇ ਬਦਮਾਸ਼ਾਂ ਨੇ ਲੁੱਟੇ 2 ਕਰੋੜ ਦੇ ਗਹਿਣੇ