ਬੇਖੌਫ ਬਦਮਾਸ਼ਾਂ ਨੇ ਗਾਰਡ ਨੂੰ ਬੰਧਕ ਬਣਾ ਕੇ ਚੋਰੀ ਕੀਤੇ 50 ਲੱਖ ਦੇ LED TV, ਵੀਡੀਓ ਵਾਇਰਲ

Tuesday, Oct 22, 2019 - 12:07 PM (IST)

ਬੇਖੌਫ ਬਦਮਾਸ਼ਾਂ ਨੇ ਗਾਰਡ ਨੂੰ ਬੰਧਕ ਬਣਾ ਕੇ ਚੋਰੀ ਕੀਤੇ 50 ਲੱਖ ਦੇ LED TV, ਵੀਡੀਓ ਵਾਇਰਲ

ਮੇਹੰਦੀਗੰਜ— ਬਿਹਾਰ ਦੀ ਰਾਜਧਾਨੀ ਪਟਨਾ 'ਚ ਬੇਖੌਫ ਲੁਟੇਰਿਆਂ ਦੀ ਐੱਲ.ਈ.ਡੀ. ਟੀ.ਵੀ. ਲੁੱਟਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਇਕ ਐੱਲ.ਈ.ਡੀ. ਸ਼ੋਅਰੂਮ ਦੇ ਗੋਦਾਮ 'ਚ 2 ਲੁਟੇਰੇ ਟੀ.ਵੀ. ਨੂੰ ਡੱਬੇ ਸਮੇਤ ਚੁੱਕ ਕੇ ਲਿਜਾਉਂਦੇ ਦਿੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਪਟਨਾ 'ਚ ਕਾਨੂੰਨ-ਵਿਵਸਥਾ ਇਕ ਵਾਰ ਫਿਰ ਸਵਾਲੀਆ ਘੇਰੇ 'ਚ ਹੈ।

ਇਸ ਤਰ੍ਹਾਂ ਆਏ ਗੋਦਾਮ 'ਚ
ਘਟਨਾ 20 ਅਕਤੂਬਰ ਨੂੰ ਪਟਨਾ ਦੇ ਮੇਹੰਦਗੰਜ ਇਲਾਕੇ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਐਤਵਾਰ ਰਾਤ ਕਰੀਬ 11 ਵਜੇ ਇਕ ਪਿਕਅੱਪ ਵੈਨ ਦਾ ਡਰਾਈਵਰ ਗੋਦਾਮ ਪਹੁੰਚਿਆ। ਉਸ ਦੇ ਪਿੱਛੇ ਲੁਟੇਰੇ ਆਏ। ਉਨ੍ਹਾਂ ਦੇ ਗਾਰਡ ਦੇ ਸਾਹਮਣੇ ਗੋਦਾਮ 'ਚ ਕੰਮ ਕਰਨ ਦੀ ਗੱਲ ਕਹਿ ਕੇ ਪੀਣ ਲਈ ਪਾਣੀ ਮੰਗਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਗਾਰਡ 'ਤੇ ਬੰਦੂਕ ਤਾਣ ਦਿੱਤੀ ਅਤੇ ਮੋਬਾਇਲ ਖੋਹ ਲਿਆ।

ਗਾਰਡ ਨੂੰ ਬੰਧਕ ਬਣਾ ਕੇ ਕੀਤੀ ਲੁੱਟ
ਮੀਡੀਆ ਰਿਪੋਰਟਸ ਅਨੁਸਾਰ ਲੁਟੇਰਿਆਂ ਨੇ ਗਾਰਡ ਨੂੰ ਬੰਧਕ ਬਣਾ ਲਿਆ ਅਤੇ ਗੋਦਾਮ ਦਾ ਸ਼ਟਰ ਖੋਲ੍ਹ ਕੇ 50 ਲੱਖ ਰੁਪਏ ਦੀ ਕੀਮਤ ਵਾਲੇ ਲਗਭਗ 250 ਐੱਲ.ਈ.ਡੀ. ਟੀ.ਵੀ. ਲੁੱਟ ਲਏ। ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ।


author

DIsha

Content Editor

Related News