ਸੜਕ ਕਿਨਾਰੇ ਜਨਮ ਦਿਨ ਮਨ੍ਹਾ ਰਹੇ ਇਕ ਵਿਅਕਤੀ ਦਾ ਕਤਲ
Friday, Feb 14, 2025 - 05:38 PM (IST)
![ਸੜਕ ਕਿਨਾਰੇ ਜਨਮ ਦਿਨ ਮਨ੍ਹਾ ਰਹੇ ਇਕ ਵਿਅਕਤੀ ਦਾ ਕਤਲ](https://static.jagbani.com/multimedia/2025_2image_17_38_131968074fire.jpg)
ਪੁਣੇ- ਸੜਕ ਕਿਨਾਰੇ ਜਨਮ ਦਿਨ ਮਨਾਉਣ ਨੂੰ ਲੈ ਕੇ ਹੋਈ ਲੜਾਈ 'ਚ ਇਕ 37 ਸਾਲਾ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਪੁਣੇ 'ਚ ਵਾਪਰੀ। ਪੁਲਸ ਅਨੁਸਾਰ ਤਿੰਨ ਤੋਂ ਚਾਰ ਲੋਕ 2 ਬਾਈਕਾਂ 'ਤੇ ਸਵਾਰ ਹੋ ਕੇ ਇਕ ਸੜਕ 'ਤੇ ਪਹੁੰਚੇ, ਜਿੱਥੇ ਸ਼ਿਕਾਇਤਕਰਤਾ ਨੰਦਕਿਸ਼ੋਰ ਯਾਦਵ ਦੀ ਭਤੀਜੀ ਦਾ ਜਨਮ ਦਿਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਦੋਸ਼ੀਆਂ ਨੇ ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਜਨਤਕ ਸਥਾਨ 'ਤੇ ਜਨਮ ਦਿਨ ਸਮਾਰੋਹ ਕਿਉਂ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਦੋਂ ਯਾਦਵ ਨੇ ਉਨ੍ਹਾਂ ਨੂੰ ਜਾਣ ਲਈ ਕਿਹਾ ਤਾਂ ਦੋਸ਼ੀਆਂ 'ਚੋਂ ਇਕ ਨੇ ਉਸ ਦੇ ਚਿਹਰੇ 'ਤੇ ਕੁਰਸੀ ਨਾਲ ਵਾਰ ਕੀਤਾ। ਇਸ ਤੋਂ ਬਾਅਦ ਯਾਦਵ ਦੇ ਦੋਸਤ ਵਿਕਰਮ ਗੁਰੂਸਵਾਮੀ ਰੈੱਡੀ ਵਿਚ-ਬਚਾਅ ਕਰਨ ਲਈ ਅੱਗੇ ਆਇਆ। ਦੋਸ਼ੀਆਂ 'ਚੋਂ ਇਕ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਰੈੱਡੀ ਜ਼ਖ਼ਮੀ ਹੋ ਗਿਆ।'' ਉਨ੍ਹਾਂ ਅੱਗੇ ਕਿਹਾ ਕਿ ਰੈੱਡੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ,''ਅਸੀਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਜਾਂਚ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8