Fack Check: BJP ਨੇ ਖ਼ਸਤਾਹਾਲ ਸੜਕਾਂ ਨੂੰ ਦਿੱਲੀ ਦਾ ਦੱਸਿਆ, ਜਾਣੋ ਅਸਲ ਸੱਚਾਈ

Thursday, Jan 16, 2025 - 01:40 PM (IST)

Fack Check: BJP ਨੇ ਖ਼ਸਤਾਹਾਲ ਸੜਕਾਂ ਨੂੰ ਦਿੱਲੀ ਦਾ ਦੱਸਿਆ, ਜਾਣੋ ਅਸਲ ਸੱਚਾਈ

Fack Check By: BOOM

ਨਵੀਂ ਦਿੱਲੀ- ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ 'ਹੁਣ ਨਹੀਂ ਸਹਾਂਗੇ- ਬਦਲ ਕੇ ਰਹਾਂਗੇ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤਹਿਤ ਭਾਜਪਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਕੇਜਰੀਵਾਲ ਸਰਕਾਰ ਦੀ ਆਲੋਚਨਾ ਕਰਦੇ ਹੋਏ ਖ਼ਸਤਾਹਾਲ ਸੜਕਾਂ ਨੂੰ ਵਿਖਾਇਆ ਅਤੇ ਦਾਅਵਾ ਕੀਤਾ ਕਿ ਇਹ ਦਿੱਲੀ ਦੀਆਂ ਸੜਕਾਂ ਹਨ।

'BOOM' ਨੇ ਆਪਣੇ ਫੈਕਟ ਚੈਕ ਵਿਚ ਵੇਖਿਆ ਕਿ ਭਾਜਪਾ ਨੇ ਵੀਡੀਓ ਵਿਚ ਜਿਨ੍ਹਾਂ ਸੜਕਾਂ ਨੂੰ ਵਿਖਾਇਆ ਹੈ, ਅਸਲ ਵਿਚ ਉਹ ਭਾਜਪਾ ਸ਼ਾਸਿਤ ਸੂਬੇ ਹਰਿਆਣਾ ਦੇ ਫਰੀਦਾਬਾਦ ਦੀਆਂ ਸੜਕਾਂ ਹਨ। 

ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਚੁੱਕਾ ਹੈ। ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ 5 ਫਰਵਰੀ 2025 ਨੂੰ ਵੋਟਾਂ ਪੈਣਗੀਆਂ, ਜਿਸ ਦੇ ਨਤੀਜੇ 8 ਫਰਵਰੀ 2025 ਨੂੰ ਐਲਾਨ ਕੀਤੇ ਜਾਣਗੇ।

ਲੱਗਭਗ 35 ਸਕਿੰਟ ਦੇ ਇਸ ਵੀਡੀਓ ਵਿਚ ਇਕ ਆਟੋ ਖ਼ਸਤਾਹਾਲ ਸੜਕ ਤੋਂ ਲੰਘ ਰਿਹਾ ਹੈ। ਆਟੋ 'ਚ ਸਵਾਰ ਦੋ ਔਰਤਾਂ ਅਤੇ ਡਰਾਈਵਰ ਖਰਾਬ ਸੜਕਾਂ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਆਲੋਚਨਾ ਕਰ ਰਹੇ ਅਤੇ ਕਹਿ ਰਹੇ ਹਨ ਕਿ ਚੁਣਨ ਵਿਚ ਭੁੱਲ ਹੋ ਗਈ, ਹੁਣ ਨਹੀਂ ਸਹਾਂਗੇ, ਬਦਲ ਕੇ ਰਹਾਂਗੇ।

ਭਾਜਪਾ ਨੇ ਆਪਣੇ ਅਧਿਕਾਰਤ ਐਕਸ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਆਮ ਆਦਮੀ 'ਤੇ ਨਿਸ਼ਾਨਾ ਵਿੰਨ੍ਹਿਆ।

PunjabKesari

ਇਸ ਤੋਂ ਬਾਅਦ ਵੀਡੀਓ ਨੂੰ ਭਾਜਪਾ ਦਿੱਲੀ ਤੋਂ ਇਲਾਵਾ ਉਨ੍ਹਾਂ ਦੇ ਹੋਰ ਸਮਰਥਕਾਂ ਨੇ ਵੀ ਵੱਡੇ ਪੱਧਰ 'ਤੇ ਸਾਂਝਾ ਕੀਤਾ। 

ਇਸ ਤੋਂ ਪਹਿਲਾਂ ਭਾਜਪਾ ਨੇ ਦਿੱਲੀ ਦੀ ਖਸਤਾਹਾਲ ਸੜਕ ਦੇ ਦਾਅਵੇ ਤੋਂ ਇਕ ਐਡੀਟੇਡ ਤਸਵੀਰ ਸ਼ੇਅਰ ਕੀਤੀ ਸੀ। ਉਦੋਂ ਬੂਮ ਨੇ ਇਸ ਤਸਵੀਰ ਦਾ ਵੀ ਫੈਕਟ ਚੈਕ ਕੀਤਾ ਸੀ। ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਫੈਕਟ ਚੈਕ: ਵੀਡੀਓ 'ਚ ਦਿੱਸ ਰਹੀ ਸੜਕ ਦਿੱਲੀ ਨਹੀਂ ਸਗੋਂ ਹਰਿਆਣਾ ਵਿਚ ਹੈ

ਵੀਡੀਓ ਨੂੰ ਗੌਰ ਨਾਲ 'ਤੇ ਸਾਨੂੰ ਪਿੱਛੇ ਵੱਲ ਠਾਕੁਰ ਉਦੈਪਾਲ ਸਿੰਘ ਧਰਮਸ਼ਾਲਾ ਦਾ ਇਕ ਸਾਈਨਬੋਰਡ ਦਿੱਸਿਆ। 

PunjabKesari

ਬੂਮ ਨੇ ਗੂਗਲ ਮੈਪਸ 'ਤੇ ਇਸ ਧਰਮਸ਼ਾਲਾ ਦੀ ਖੋਜ ਕੀਤੀ ਤਾਂ ਇਹ ਹਰਿਆਣਾ ਦੇ ਫਰੀਦਾਬਾਦ ਵਿਚ ਸਥਿਤ ਹੈ।

PunjabKesari

ਇਸ ਲੋਕੇਸ਼ਨ ਦੇ ਸਟਰੀਟ ਵਿਊ ਨੂੰ ਐਕਸਪਲੋਰ ਕਰਨ 'ਤੇ ਉਦੈਪਾਲ ਸਿੰਘ ਧਰਮਸ਼ਾਲਾ ਦੇ ਸਾਈਨਬੋਰਡ ਤੋਂ ਇਲਾਵਾ ਵੀਡੀਓ ਨਾਲ ਮੇਲ ਖਾਂਦੇ ਹੋਰ ਵਿਜ਼ੂਅਲਸ ਵੀ ਵੇਖੇ ਜਾ ਸਕਦੇ ਹਨ।

PunjabKesari

ਪੁਸ਼ਟੀ ਲਈ ਅਸੀਂ ਉਦੈਪਾਲ ਸਿੰਘ ਧਰਮਸ਼ਾਲਾ ਨਾਲ ਵੀ ਸੰਪਰਕ ਕੀਤਾ, ਜਿਨ੍ਹਾਂ ਨੇ ਬੂਮ ਨੂੰ ਦੱਸਿਆ ਕਿ ਇਹ ਦਿੱਲੀ ਵਿਚ ਨਹੀਂ ਸਗੋਂ ਹਰਿਆਣਾ ਦੇ ਫਰੀਦਾਬਾਦ ਵਿਚ ਸਥਿਤ ਹੈ। 

ਵੀਡੀਓ ਵਿਚ ਪਾਣੀ ਨਾਲ ਭਰੀ ਹੋਈ ਸੜਕ ਵਾਲੇ ਕੀਫਰੇਮ ਨੂੰ ਰਿਵਰਸ ਇਮੇਜ਼ ਸਰਚ ਕਰਨ 'ਤੇ ਸਾਨੂੰ ਦਿੱਲੀ ਦੀ ਬਾਦਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੇਸ਼ ਯਾਦਵ ਦੇ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਮਿਲੀ। ਇਸ ਵੀਡੀਓ 'ਚ ਭਾਜਪਾ ਵਲੋਂ ਸ਼ੇਅਰ ਕੀਤੇ ਗਏ ਇਸ਼ਤਿਹਾਰ ਦਾ ਖੰਡਨ ਕਰਦੇ ਹੋਏ ਸੜਕ ਦੀ ਲੋਕੇਸ਼ਨ ਫਰੀਦਾਬਾਦ ਸੈਕਟਰ-87 ਸਥਿਤ ਇੰਦਰਾ ਕੰਪਲੈਕਸ ਦੱਸੀ ਗਈ ਸੀ।

ਇਸ ਵੀਡੀਓ 'ਚ ਕੁਝ ਸਥਾਨਕ ਲੋਕਾਂ ਦੇ ਬਿਆਨ ਅਤੇ ਵਾਇਰਲ ਵੀਡੀਓ ਦੇ ਵਿਜ਼ੂਅਲਸ ਮੌਜੂਦ ਹਨ। ਅਸੀਂ ਗੂਗਲ ਮੈਪਸ 'ਤੇ ਇਸ ਦੀ ਲੋਕੇਸ਼ਨ ਦੀ ਤਲਾਸ਼ ਕੀਤੀ ਤਾਂ ਵੇਖਿਆ ਕਿ ਇਹ ਲੋਕੇਸ਼ਨ ਵੀ ਫਰੀਦਾਬਾਦ ਵਿਚ ਹੈ ਅਤੇ ਉਦੈਪਾਲ ਧਰਮਸ਼ਾਲਾ ਤੋਂ ਲੱਗਭਗ 500 ਮੀਟਰ ਦੀ ਦੂਰੀ 'ਤੇ ਹੈ। 

ਹੇਠਾਂ ਵਾਇਰਲ ਵੀਡੀਓ ਅਤੇ ਸਟਰੀਟ ਵਿਊ ਦੇ ਵਿਜ਼ੂਅਲ ਦੀ ਤੁਲਨਾ ਵੇਖੀ ਜਾ ਸਕਦੀ ਹੈ। 

PunjabKesari

'ਆਪ' ਨੇ ਕੀਤੀ ਭਾਜਪਾ ਖਿਲਾਫ਼ ਸ਼ਿਕਾਇਤ

ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਵਲੋਂ ਸ਼ੇਅਰ ਕੀਤੇ ਗਏ ਇਸ਼ਤਿਹਾਰ ਦਾ ਖੰਡਨ ਕਰਦੇ ਹੋਏ ਐਕਸ 'ਤੇ ਵੀਡੀਓ ਪੋਸਟ ਕੀਤੀ। ਇਸ ਵੀਡੀਓ ਵਿਚ ਫਰੀਦਾਬਾਦ ਦੀ ਮੂਲ ਲੋਕੇਸ਼ਨ ਵਿਖਾਈ ਗਈ ਹੈ।

 

ਇਸ ਸਬੰਧ ਵਿਚ ਆਮ ਆਦਮੀ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਵਿਚ ਭਾਜਪਾ ਖਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਹੈ। 'ਆਪ' ਨੇ ਭਾਜਪਾ 'ਤੇ ਗਲਤ ਸੂਚਨਾ ਫੈਲਾਉਣ ਅਤੇ ਚੋਣ ਜ਼ਾਬਤਾ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਹੈ। 

ਇਸ ਸ਼ਿਕਾਇਤ 'ਚ ਕਿਹਾ ਗਿਆ ਕਿ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਝੂਠਾ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਦਿੱਲੀ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਵਿਖਾਈ ਗਈ ਹੈ। ਜਦਕਿ ਵੀਡੀਓ ਵਿਚ ਵਿਖਾਈ ਗਈ ਸੜਕਾਂ ਦੀ ਹਾਲਤ ਤਰਸਯੋਗ ਵਿਖਾਈ ਗਈ ਹੈ। ਜਦਕਿ ਵੀਡੀਓ ਵਿਚ ਵਿਖਾਈ ਗਈ ਸੜਕ ਅਸਲ ਵਿਚ ਹਰਿਆਣਾ ਦੇ ਫਰੀਦਾਬਾਦ ਵਿਚ ਸਥਿਤ ਹੈ।


(Disclaimer: ਇਹ ਤੱਥਾਂ ਦੀ ਜਾਂਚ ਅਸਲ 'ਚ 'BOOM' ਨਿਊਜ਼ ਵਲੋਂ ਕੀਤੀ ਗਈ ਸੀ ਅਤੇ Shakti collective ਦੀ ਮਦਦ ਨਾਲ 'ਜਗ ਬਾਣੀ' ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।)


author

Tanu

Content Editor

Related News