ਅਦਾਕਾਰਾ ਈਸ਼ਾ ਗੁਪਤਾ ਵੱਡੇ ਪਰਦੇ ’ਤੇ ਧਮਾਲ ਮਚਾਉਣ ਲਈ ਤਿਆਰ, ਜਲਦ ਸ਼ੂਰੂ ਕਰੇਗੀ ‘ਧਮਾਲ 4’ ਦੀ ਸ਼ੂਟਿੰਗ
Thursday, Aug 21, 2025 - 09:34 AM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਫਿਰ ਵੱਡੇ ਪਰਦੇ ’ਤੇ ਧਮਾਲ ਮਚਾਉਣ ਨੂੰ ਤਿਆਰ ਹੈ। ਇਸ ਵਾਰ ਇੰਦਰ ਕੁਮਾਰ ਦੇ ਨਿਰਦੇਸ਼ਨ ਵਿਚ ਬਣ ਰਹੀ ਮਚ-ਅਵੇਟਿਡ ਕਾਮੇਡੀ ਐਕਸਟ੍ਰਾਵੈਗੇਂਜਾ ‘ਧਮਾਲ 4’ ਵਿਚ ਉਹ ਨਜ਼ਰ ਆਵੇਗੀ। ਫਿਲਮ ਵਿਚ ਸਾਥ ਦੇਣਗੇ ਸੁਪਰਸਟਾਰ ਅਜੈ ਦੇਵਗਨ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜੀ ਇਸ ਸਾਲ ਦੀ ਸਭ ਤੋਂ ਰੋਮਾਂਚਕ ਕਾਸਟਿੰਗ ਵਿਚੋਂ ਇਕ ਹੈ।
ਖਬਰਾਂ ਅਨੁਸਾਰ ਈਸ਼ਾ ਛੇਤੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਉਨ੍ਹਾਂ ਦੇ ਨਾਲ ਅਜੈ ਦੇਵਗਨ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ, ਰਵੀ ਕਿਸ਼ਨ, ਸੰਜੈ ਮਿਸ਼ਰਾ ਅਤੇ ਹੋਰ ਕਲਾਕਾਰ ਵੀ ਸ਼ਾਮਿਲ ਹੋਣਗੇ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਖੂਬਸੂਰਤੀ, ਸਕ੍ਰੀਨ ਪ੍ਰੇਜੈਂਸ ਅਤੇ ਚੰਗੀ ਅਦਾਕਾਰੀ ਲਈ ਜਾਣੀ ਜਾਣ ਵਾਲੀ ਈਸ਼ਾ ਇਸ ਵਾਰ ‘ਧਮਾਲ’ ਯੂਨੀਵਰਸ ਵਿਚ ਵੱਖ ਹੀ ਰੰਗ ਭਰਨ ਵਾਲੀ ਹੈ। ਫੈਨਜ਼ ਨੂੰ ‘ਧਮਾਲ 3’ ਵਿਚ ਉਨ੍ਹਾਂ ਦਾ ਸਟਾਈਲਿਸ਼ ਅਤੇ ਮਜ਼ੇਦਾਰ ਅੰਦਾਜ਼ ਯਾਦ ਹੈ। ਹੁਣ ‘ਧਮਾਲ 4’ ਵਿਚ ਭੂਮਿਕਾ ਹੋਰ ਵੀ ਵੱਡੀ, ਦਮਦਾਰ ਅਤੇ ਕਹਾਣੀ ਦੇ ਅਹਿਮ ਮੋੜ ਨਾਲ ਜੁੜੀ ਹੈ। ਹਾਲਾਂਕਿ ਕਿਰਦਾਰ ਦੀ ਡਿਟੇਲਸ ਹਾਲੇ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਈਸ਼ਾ ਦੀ ਹਾਜ਼ਰੀ ਸਿਰਫ ਗਲੈਮਰ ਹੀ ਨਹੀਂ, ਸਗੋਂ ਫਿਲਮ ਦੀ ਕਹਾਣੀ, ਹੰਗਾਮੇ ਅਤੇ ਕਾਮੇਡੀ ਦਾ ਅਹਿਮ ਹਿੱਸਾ ਵੀ ਹੋਵੇਗੀ।