ਰੋਡਵੇਜ਼ ਬੱਸ ਤੇ ਬੋਲੇਰੋ ਦੀ ਭਿਆਨਕ ਟੱਕਰ, 3 ਔਰਤਾਂ ਸਣੇ 4 ਦੀ ਮੌਤ, ਪਈਆਂ ਭਾਜੜਾਂ
Saturday, Aug 23, 2025 - 02:02 PM (IST)

ਜੈਪੁਰ (ਭਾਸ਼ਾ) : ਰਾਜਸਥਾਨ ਦੇ ਡੀਡਵਾਨਾ-ਕੁਚਮਨ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਰੋਡਵੇਜ਼ ਦੀ ਬੱਸ ਅਤੇ 'ਬੋਲੇਰੋ' ਕਾਰ ਵਿਚਕਾਰ ਭਿਆਨਕ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਜਸਵੰਤਗੜ੍ਹ ਦੇ ਪੁਲਸ ਇੰਸਪੈਕਟਰ ਜੋਗਿੰਦਰ ਰਾਠੌਰ ਨੇ ਦੱਸਿਆ ਕਿ ਬੋਲੇਰੋ ਵਿੱਚ ਸਵਾਰ ਲੋਕ ਮੋਮਾਸਰ ਪਿੰਡ ਤੋਂ ਪੁਸ਼ਕਰ ਜਾ ਰਹੇ ਸਨ।
ਪੜ੍ਹੋ ਇਹ ਵੀ - ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ 'ਚ ਪੜ੍ਹਾਈ ਕਰਨ 'ਤੇ ਲੱਗੀ ਪਾਬੰਦੀ, ਜਾਣੋ ਕਿਉਂ
ਉਨ੍ਹਾਂ ਕਿਹਾ ਕਿ ਇਕ ਕਾਰ ਲੱਡਨੂਨ-ਸੁਜਾਨਗੜ੍ਹ ਸੜਕ 'ਤੇ ਇੱਕ ਰੋਡਵੇਜ਼ ਬੱਸ ਨਾਲ ਜ਼ੋਰਦਾਰ ਟਕਰਾ ਗਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸ਼ਾਰਦਾ ਦੇਵੀ, ਲਿਛਮਾ, ਤੁਲਚੀ ਦੇਵੀ ਅਤੇ ਓਮਪ੍ਰਕਾਸ਼ (42) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਰੂਪਾ (45), ਭੋਜਰਾਜ (17), ਮੁਰਲੀ (11) ਅਤੇ ਮਮਤਾ (15) ਵਜੋਂ ਹੋਈ ਹੈ। ਇਸ ਹਾਦਸੇ ਨਾਲ ਬੱਸ ਵਿੱਚ ਸਵਾਰ ਕੁਝ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਘਟਨਾ ਸਥਾਨ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।