ਸੜਕ ਹਾਦਸੇ ''ਚ ਪਰਿਵਾਰ ਦੇ 5 ਲੋਕਾਂ ਦੀ ਮੌਤ

Monday, Mar 26, 2018 - 11:33 AM (IST)

ਸੜਕ ਹਾਦਸੇ ''ਚ ਪਰਿਵਾਰ ਦੇ 5 ਲੋਕਾਂ ਦੀ ਮੌਤ

ਅਲੀਗੜ੍ਹ— ਬਹਿਜੋਈ-ਬਬਰਾਲਾ ਦੇ ਵਿਚਕਾਰ ਪਿੰਡ ਖਜਰਾ-ਖਾਕਮ ਨੇੜੇ ਹਾਈਵੇਅ 'ਤੇ ਐਤਵਾਰ ਨੂੰ ਇਕ ਕਾਰ ਦੀ ਡੰਪਰ ਨਾਲ ਟੱਕਰ ਹੋ ਗਈ। ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਇਕ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਲੋਕ ਗੋਦ ਭਰਾਈ ਦੀ ਰਸਮ ਲਈ ਹਰਦੁਆਗੰਜ ਤੋਂ ਬਦਾਂਯੂੰ ਦੇ ਇਕ ਪਿੰਡ ਜਾ ਰਹੇ ਸਨ। ਮਰਨ ਵਾਲਿਆਂ 'ਚ ਲੜਕਾ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਹਾਈੇਵੇਅ 'ਤੇ 2 ਘੰਟੇ ਜ਼ਾਮ ਲੱਗਾ ਰਿਹਾ।
ਹਰਦੁਆਗੰਜ ਦੇ ਕਲਾਈ ਪਿੰਡ ਵਾਸੀ ਨਰਦੇਵ ਸ਼ਰਮਾ ਪੇਸ਼ੇ ਤੋਂ ਕਿਸਾਨ ਹਨ ਅਤੇ ਚਾਰ ਭਰਾਵਾਂ ਤੋਂ ਸਭ ਤੋਂ ਛੋਟੇ ਹਨ। ਨਰਦੇਵ ਸ਼ਰਮਾ ਨੇ ਵੱਡੇ ਬੇਟੇ ਵਿਕਾਸ ਦਾ ਰਿਸ਼ਤਾ ਬਦਾਂਯੂੰ ਜ਼ਿਲੇ ਦੇ ਇਸਲਾਮਨਗਰ ਥਾਣਾ ਖੇਤਰ ਦੇ ਅੱਲਪੁਰ ਤਿਵਾਰੀ ਪਿੰਡ ਦੇ ਇਕ ਪਰਿਵਾਰ 'ਚ ਤੈਅ ਕੀਤਾ ਸੀ, ਜਿਸ ਨੂੰ ਪੱਕਾ ਕਰਨ ਲਈ ਉਹ ਐਤਵਾਰ ਦੁਪਹਿਰ ਆਪਣੇ ਦੋਵੇਂ ਬੇਟਿਆਂ, ਬੇਟੀ ਅਤੇ ਪਤਨੀ ਸਮੇਤ ਤਿੰਨ ਵੱਡੇ ਭਰਾਵਾਂ ਨੂੰ ਲੈ ਕੇ 11 ਵਜੇ ਕਰੀਬ ਇਸਲਾਮਨਗਰ ਲਈ ਕਾਰਾਂ ਤੋਂ ਰਵਾਨਾ ਹੋ ਗਏ। ਜਿਸ ਤਰ੍ਹਾਂ ਹੀ ਇਹ ਲੋਕ ਬਹਿਜੋਈ ਥਾਣਾ ਖੇਤਰ ਦੇ ਖਾਦਰ ਖਾਤਾ ਮੋੜ ਨੇੜੇ ਪੁੱਜੇ, ਉਦੋਂ ਸਾਹਮਣੇ ਤੋਂ ਆ ਰਹੇ ਡੰਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ 'ਚ ਕਾਰ ਸਵਾਰ ਚਾਲਕ ਯੋਗੇਸ਼ ਪੁੱਤਰ ਕ੍ਰਪਾਸ਼ੰਕਰ ਸ਼ਰਮਾ ਵਾਸੀ ਦੇਵੀ ਨਗਲਾ, ਅਲੀਗੜ੍ਹ ਅਤੇ ਸੋਨੀ ਉਰਫ ਸਚਿਨ ਪੁੱਤਰ ਨਰਦੇਵ ਸ਼ਰਮਾ ਵਾਸੀ ਕਲਾਈ, ਥਾਣਾ ਹਰਦੁਆਗੰਜ, ਅਲੀਗੜ੍ਹ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ। 
ਚਾਰ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਰਾਹੁਲ ਸ਼ਰਮਾ ਅਤੇ ਸਾਕਸ਼ੀ ਨੇ ਦਮ ਤੌੜ ਦਿੱਤਾ। ਹਾਦਸੇ 'ਚ ਜ਼ਖਮੀ ਵਿਕਾਸ ਸ਼ਰਮਾ ਨੂੰ ਜ਼ਿਲਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਰਸਤੇ 'ਚ ਵਿਕਾਸ ਨੇ ਵੀ ਦਮ ਤੌੜ ਦਿੱਤਾ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ 'ਚ ਮਾਤਮ ਛਾਅ ਗਿਆ।


Related News