ਰਾਜਸਥਾਨ: ਬਰਾਤੀਆਂ ਦੀ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

06/07/2022 11:38:34 AM

ਬਾੜਮੇਰ- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ’ਚ ਸੋਮਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਹਾਦਸਾ ਮੈਗਾ ਹਾਈਵੇਅ ’ਤੇ ਗੁਡਾਮਲਾਨੀ ਥਾਣਾ ਖੇਤਰ ’ਚ ਇਕ ਬੋਲੈਰੋ ਅਤੇ ਟਰੱਕ ਦੀ ਟੱਕਰ ਕਾਰਨ ਹੋਇਆ। ਸਾਰੇ ਮ੍ਰਿਤਕ ਇਕ ਹੀ ਪਰਿਵਾਰ ਦੇ ਸਨ। 

ਅਧਿਕਾਰੀਆਂ ਮੁਤਾਬਕ ਕਾਰ ਸਵਾਰ ਸਾਰੇ ਲੋਕ ਇਕ ਬਰਾਤ ’ਚ ਸ਼ਾਮਲ ਹੋਣ ਗਏ ਸਨ। ਮ੍ਰਿਤਕਾਂ ਦੀ ਕਾਰ ਵਿਆਹ ਵਾਲੀ ਥਾਂ ਤੋਂ ਮਹਿਜ 8 ਕਿਲੋਮੀਟਰ ਪਹਿਲਾਂ ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ’ਚ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਿਕ 2 ਹੋਰਨਾਂ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। 

ਅਧਿਕਾਰੀਆਂ ਮੁਤਾਬਕ ਬੋਲੈਰੋ ’ਚ ਕੁੱਲ 8 ਲੋਕ ਸਵਾਰ ਸਨ। ਉਨ੍ਹਾਂ ’ਚ ਮ੍ਰਿਤਕਾਂ ਦੀ ਪਛਾਣ ਪੁਨਮਾ ਰਾਮ (45), ਪ੍ਰਕਾਸ਼ ਬਿਸ਼ਨੋਈ (28), ਮਨੀਸ਼ ਬਿਸ਼ਨੋਈ (12), ਪ੍ਰਿੰਸ ਬਿਸ਼ਨੋਈ (5), ਭਾਗੀਰਥ ਰਾਮ (38), ਪੁਨਮਾ ਰਾਮ (48), ਮਾਂਗੀਲਾਲ (38) ਅਤੇ ਬੁੱਧਰਾਮ (40) ਦੇ ਰੂਪ ’ਚ ਹੋਈ ਹੈ।


Tanu

Content Editor

Related News