ਦੀਵਾਲੀ ਵਾਲੇ ਦਿਨ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ

11/12/2023 12:53:05 PM

ਕੋਟਾ (ਭਾਸ਼ਾ)- ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਦੀਵਾਲੀ ਵਾਲੇ ਦਿਨ ਯਾਨੀ ਐਤਵਾਰ ਤੜਕੇ ਨੈਸ਼ਨਲ ਹਾਈਵੇਅ-52 'ਤੇ ਕਾਰ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਸਵਾਰ ਮੱਧ ਪ੍ਰਦੇਸ਼ ਦੇ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਹਿੰਡੋਲੀ ਥਾਣਾ ਖੇਤਰ 'ਚ ਉਸ ਸਮੇਂ ਵਾਪਰਿਆ, ਜਦੋਂ ਪੀੜਤ ਪੁਸ਼ਕਰ ਜਾ ਰਹੇ ਸਨ। ਪੁਲਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਆਗਰ-ਮਾਲਵਾ ਜ਼ਿਲ੍ਹੇ ਦੇ ਗਾਂਗੂਖੇੜੀ ਪਿੰਡ ਦੇ ਰਹਿਣ ਵਾਲੇ ਦੇਵੀ ਸਿੰਘ (50), ਉਨ੍ਹਾਂ ਦੀ ਪਤਨੀ ਮਾਨਖੋਰ ਕੰਵਰ (45), ਭਰਾ ਰਾਜਾਰਾਮ (40) ਅਤੇ ਭਤੀਜੇ ਜਿਤੇਂਦਰ (20) ਵਜੋਂ ਹੋਈ ਹੈ। 

ਇਹ ਵੀ ਪੜ੍ਵੋ  : ਵੱਡਾ ਹਾਦਸਾ : ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ

ਹਿੰਡੋਲੀ ਪੁਲਸ ਥਾਣੇ ਦੇ ਅਧਿਕਾਰੀ ਮਨੋਜ ਸਿਕਰਵਾਲ ਨੇ ਦੱਸਿਆ ਕਿ ਹਾਦਸਾ ਦੇਰ ਰਾਤ ਕਰੀਬ 12.30 ਵਜੇ ਵਾਪਰਿਆ, ਜਦੋਂ ਚਾਰ ਲੋਕਾਂ ਨੂੰ ਲਿਜਾ ਰਹੀ ਐੱਸ.ਯੂ.ਵੀ. ਨੇ ਹਿੰਡੋਲੀ ਸ਼ਹਿਰ ਕੋਲ ਇਕ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸਿਕਰਵਾਲ ਅਨੁਸਾਰ, ਕਾਰ ਡਰਾਈਵਰ ਵਾਹਨ ਛੱਡ ਕੇ ਮੌਕੇ 'ਤੇ ਫਰਾਰ ਹੋ ਗਿਆ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਚਾਰੇ ਲਾਸ਼ਾਂ ਫ਼ਿਲਹਾਲ ਮੁਰਦਾਘਰ 'ਚ ਰਖਵਾਈਆਂ ਗਈਆਂ ਹਨ ਅਤੇ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News