ਟਰੱਕ ਦੀ ਲਪੇਟ ''ਚ ਆਉਣ ਨਾਲ ਏ. ਐੱਸ. ਆਈ. ਦੀ ਮੌਤ
Thursday, Feb 28, 2019 - 10:40 AM (IST)

ਰਾਜਗੀਰ (ਵਾਰਤਾ)— ਬਿਹਾਰ ਵਿਚ ਨਾਲੰਦਾ ਜ਼ਿਲੇ ਦੇ ਸਰਮੇਰਾ ਥਾਣਾ ਖੇਤਰ ਵਿਚ ਟਰੱਕ ਦੀ ਲਪੇਟ ਵਿਚ ਆਉਣ ਨਾਲ ਏ. ਐੱਸ. ਆਈ. ਦੀ ਮੌਤ ਹੋ ਗਈ ਅਤੇ ਤਿੰਨ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਸਬਡਿਵੀਜ਼ਨ ਪੁਲਸ ਅਫਸਰ ਇਮਰਾਨ ਪਰਵੇਜ਼ ਨੇ ਦੱਸਿਆ ਕਿ ਸਰਮੇਰਾ ਥਾਣਾ ਪੁਲਸ ਦੀ ਗਸ਼ਤੀ ਗੱਡੀ ਗਸ਼ਤ ਕਰਨ ਤੋਂ ਬਾਅਦ ਜਿਵੇਂ ਹੀ ਥਾਣਾ ਕੰਪਲੈਕਸ ਵਿਚ ਦਾਖਲ ਹੋ ਰਹੀ ਸੀ ਤਾਂ ਪਿੱਛੋਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗਸ਼ਤੀ ਗੱਡੀ 'ਤੇ ਸਵਾਰ ਏ. ਐੱਸ. ਆਈ. ਕਾਰਤਿਕ ਕੁਮਾਰ ਹੇਠਾਂ ਡਿੱਗ ਗਏ ਅਤੇ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ ਵਿਚ 3 ਹੋਰ ਪੁਲਸ ਮੁਲਾਜ਼ਮ ਓਮ ਪ੍ਰਕਾਸ਼, ਅਵਿਨਾਸ਼ ਕੁਮਾਰ ਅਤੇ ਵਿਨੈ ਕੁਮਾਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵਾਹਨ ਸਮੇਤ ਫਰਾਰ ਹੋ ਗਿਆ। ਪਰਵੇਜ਼ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਿਹਾਰਸ਼ਰੀਫ ਸਦਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਝਾਰਖੰਡ ਦੇ ਧਨਬਾਦ ਜ਼ਿਲਾ ਦੇ ਬਰਤਾੜ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ 25 ਦਸੰਬਰ 2018 ਨੂੰ ਨਾਲੰਦਾ ਵਿਚ ਯੋਗਦਾਨ ਦਿੱਤਾ ਸੀ।