ਸੜਕ ਹਾਦਸੇ 'ਚ ਉੱਜੜਿਆ ਪਰਿਵਾਰ! ਟਰੱਕ-ਕਾਰ ਦੀ ਟੱਕਰ 'ਚ 3 ਜੀਆਂ ਦੀ ਮੌਤ

Saturday, Jun 22, 2024 - 12:55 PM (IST)

ਸੜਕ ਹਾਦਸੇ 'ਚ ਉੱਜੜਿਆ ਪਰਿਵਾਰ! ਟਰੱਕ-ਕਾਰ ਦੀ ਟੱਕਰ 'ਚ 3 ਜੀਆਂ ਦੀ ਮੌਤ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ 'ਚ ਬਹਿਰਾਇਚ ਜ਼ਿਲ੍ਹੇ ਦੇ ਨਾਨਪਾੜਾ ਇਲਾਕੇ 'ਚ ਸ਼ਨੀਵਾਰ ਸਵੇਰੇ ਇਕ ਟਰੱਕ ਅਤੇ ਕਾਰ ਵਿਚਾਲੇ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਅਤੇ ਇੱਕ ਭਤੀਜਾ ਸ਼ਾਮਲ ਹੈ। ਪੁਲਸ ਦੇ ਅਨੁਸਾਰ ਅੱਜ ਸਵੇਰੇ ਨਾਨਪਾੜਾ ਰੋਡ ’ਤੇ ਇੱਕ ਟਰੱਕ ਅਤੇ ਕਾਰ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਟੱਕਰ ਦੇ ਹਾਦਸੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਮੌਕੇ 'ਤੇ ਪਹੁੰਚ ਗਏ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਬਹਿਰਾਇਚ ਦਾਖਲ ਕਰਵਾਇਆ। ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਾਨਪਾੜਾ ਕੋਤਵਾਲ ਰਾਕੇਸ਼ ਸਿੰਘ ਨੇ ਦੱਸਿਆ ਕਿ ਬਾਬਾਗੰਜ ਇਲਾਕੇ ਦਾ ਰਹਿਣ ਵਾਲਾ ਇੱਕ ਪਰਿਵਾਰ ਮੈਚ ਮੇਕਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਬਲਰਾਮਪੁਰ ਗਿਆ ਸੀ। ਅੱਜ (22 ਜੂਨ) ਸਵੇਰੇ ਵਾਪਸ ਆਉਂਦੇ ਸਮੇਂ ਨਾਨਪੁਰਾ-ਰੁਪਈਧਾ ਰੋਡ 'ਤੇ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ 'ਚ ਕਾਰ ਸਵਾਰ ਨੌਸ਼ਾਦ (30), ਹਾਮਿਦ (60) ਅਤੇ ਆਰਿਫ (70) ਦੀ ਮੌਕੇ 'ਤੇ ਮੌਤ ਹੋ ਗਈ।  

ਇਹ ਵੀ ਪੜ੍ਹੋ - ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News