ਡਾਂਡੀਆ ਨਾਈਟ ਦੌਰਾਨ ਵੱਡਾ ਹਾਦਸਾ: ਸਟ੍ਰਕਚਰ ਡਿੱਗਣ ਨਾਲ ਇੰਜੀਨੀਅਰਿੰਗ ਦੀ ਵਿਦਿਆਰਥਣ ਦੀ ਮੌਤ

Sunday, Oct 18, 2026 - 12:16 AM (IST)

ਡਾਂਡੀਆ ਨਾਈਟ ਦੌਰਾਨ ਵੱਡਾ ਹਾਦਸਾ: ਸਟ੍ਰਕਚਰ ਡਿੱਗਣ ਨਾਲ ਇੰਜੀਨੀਅਰਿੰਗ ਦੀ ਵਿਦਿਆਰਥਣ ਦੀ ਮੌਤ

ਹੈਦਰਾਬਾਦ : ਤੇਲੰਗਾਨਾ ਦੇ ਹੈਦਰਾਬਾਦ ਸਥਿਤ ਨਾਦਰਗੁਲ ਦੇ ਐੱਮ.ਵੀ.ਐੱਸ.ਆਰ. (MVSR) ਇੰਜੀਨੀਅਰਿੰਗ ਕਾਲਜ ਵਿੱਚ ਡਾਂਡੀਆ ਨਾਈਟ ਪ੍ਰੋਗਰਾਮ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕਾਲਜ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਲਾਇਟਿੰਗ ਅਤੇ ਲਿਫਟਿੰਗ ਲਈ ਲਗਾਇਆ ਗਿਆ ਇੱਕ ਭਾਰੀ ਸਟ੍ਰਕਚਰ ਅਚਾਨਕ ਹੇਠਾਂ ਡਿੱਗ ਪਿਆ, ਜਿਸ ਕਾਰਨ ਇੰਜੀਨੀਅਰਿੰਗ ਦੀ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ।

ਮ੍ਰਿਤਕ ਵਿਦਿਆਰਥਣ ਦੀ ਪਛਾਣ ਸੋਨਾ ਨਾਰਾਇਣ ਦਾਸ ਵਜੋਂ ਹੋਈ ਹੈ, ਜੋ ਕਾਲਜ ਵਿੱਚ 'ਇਲੈਕਟ੍ਰੀਕਲ ਐਂਡ ਇਲੈਕਟ੍ਰੌਨਿਕਸ ਇੰਜੀਨੀਅਰਿੰਗ' (EEE) ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਇਸ ਹਾਦਸੇ ਵਿੱਚ ਸੋਨਾ ਦੀ ਭੈਣ ਮੀਨਾ ਨਾਰਾਇਣ ਦਾਸ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਮੀਨਾ ਨੂੰ ਤੁਰੰਤ ਨਾਦਰਗੁਲ ਨੇੜੇ ਸਥਿਤ ਪ੍ਰਤਿਊਸ਼ਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਕਾਲਜ ਵਿੱਚ ਡਾਂਡੀਆ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਅਚਾਨਕ ਲਾਇਟਿੰਗ ਵਾਲਾ ਢਾਂਚਾ ਡਿੱਗਣ ਨਾਲ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਸੋਨਾ ਨਾਰਾਇਣ ਦਾਸ ਨੂੰ ਸਰੀਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਦੌਰਾਨ ਦਮ ਤੋੜਨਾ ਪਿਆ। ਹਾਦਸੇ ਦੇ ਅਸਲ ਕਾਰਨਾਂ ਅਤੇ ਘਟਨਾ ਦੇ ਵੇਰਵਿਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News