ਫਰਿਸ਼ਤੇ ਬਣ ਕੇ ਆਏ ਫ਼ੌਜ ਦੇ ਜਵਾਨ, 7 ਲੋਕਾਂ ਦੀ ਬਚਾਈ ਜਾਨ

Sunday, Nov 22, 2020 - 05:54 PM (IST)

ਫਰਿਸ਼ਤੇ ਬਣ ਕੇ ਆਏ ਫ਼ੌਜ ਦੇ ਜਵਾਨ, 7 ਲੋਕਾਂ ਦੀ ਬਚਾਈ ਜਾਨ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਮੁਗ਼ਲ ਰੋਡ 'ਤੇ ਇਕ ਵਾਹਨ ਫਿਸਲ ਕੇ ਪਲਟ ਜਾਣ ਮਗਰੋਂ ਜਵਾਨਾਂ ਨੇ ਤਿੰਨ ਜਨਾਨੀਆਂ ਸਮੇਤ 7 ਲੋਕਾਂ ਦੀ ਜਾਨ ਬਚਾਈ। ਇਕ ਰੱਖਿਆ ਬੁਲਾਰੇ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਕ ਛੋਟੇ ਵਾਹਨ 'ਚ 7 ਲੋਕ ਸਵਾਰ ਸਨ ਅਤੇ ਵਾਹਨ ਫਿਸਲ ਕੇ ਸੜਕ 'ਤੇ ਪਲਟ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਨੂੰ ਵੇਖਦੇ ਹੀ ਫ਼ੌਜ ਦੇ ਜਵਾਨਾਂ ਨੇ ਤੇਜ਼ੀ ਵਿਖਾਉਂਦੇ ਹੋਏ ਕੰਮ ਕੀਤਾ। ਉਨ੍ਹਾਂ ਨੇ ਵਾਹਨ 'ਚ ਫਸੀਆਂ ਹੋਈਆਂ 3 ਜਨਾਨੀਆਂ ਸਮੇਤ 7 ਲੋਕਾਂ ਨੂੰ ਜਿਊਂਦਾ ਬਚਾ ਲਿਆ। ਜਵਾਨ ਇਹ ਨਾ ਵੇਖਦੇ ਤਾਂ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। 

ਸਾਰੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਯਾਤਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਹੀ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਜਵਾਨਾਂ ਦਾ ਧੰਨਵਾਦ ਅਦਾ ਕੀਤਾ। ਸਥਾਨਕ ਲੋਕਾਂ ਨੇ ਜ਼ਰੂਰੀ ਮਦਦ ਪ੍ਰਦਾਨ ਕੀਤੀ। ਜਵਾਨਾਂ ਨੇ ਸਾਰੇ ਯਾਤਰੀਆਂ ਨੂੰ ਡਾਕਟਰੀ ਮਦਦ ਦੇ ਨਾਲ-ਨਾਲ ਰੋਟੀ ਵੀ ਖੁਆਈ। ਯਾਤਰੀਆਂ ਲਈ ਜਾਨ ਬਚਾਉਣ ਲਈ ਜਵਾਨ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਸੜਕਾਂ 'ਤੇ ਫਿਸਲਣ ਵੱਧ ਜਾਂਦੀ ਹੈ। ਸੜਕਾਂ 'ਤੇ ਬਰਫ ਕਾਰਨ ਫਿਸਲਣ ਵੱਧ ਜਾਂਦੀ ਹੈ ਅਤੇ ਜਿਸ ਕਾਰਨ ਹਾਦਸੇ ਵਾਪਰਦੇ ਹਨ। ਇਸ ਤੋਂ ਇਲਾਵਾ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਵੀ ਹਾਦਸੇ ਵਾਪਰਦੇ ਹਨ।


author

Tanu

Content Editor

Related News