ਹਰਿਆਣਾ: ਸੜਕ ਹਾਦਸੇ ਦੌਰਾਨ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

06/12/2019 7:36:50 PM

ਕਰਨਾਲ: ਹਰਿਆਣਾ ਦੇ ਕਰਨਾਲ 'ਚ 2 ਟਰੱਕਾਂ ਦੀ ਲਪੇਟ 'ਚ ਇਕ ਕਾਰ ਦੇ ਆ ਜਾਣ ਕਾਰਨ 2 ਮਹਿਲਾਵਾਂ ਸਮੇਤ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਦਿੱਲੀ-ਅੰਬਾਲਾ ਰਾਜਮਾਰਗ 'ਤੇ ਨੀਲੋਖੇੜੀ ਨੇੜੇ ਇਹ ਹਾਦਸਾ ਹੋਇਆ। ਕਾਰ 'ਚ ਸਵਾਰ ਪਰਿਵਾਰ ਦੇ 5 ਮੈਂਬਰ ਵਿਆਹ 'ਚ ਸ਼ਿਰਕਤ ਕਰਨ ਦਿੱਲੀ ਤੋਂ ਪੰਜਾਬ ਆ ਰਹੇ ਸਨ। ਜਿਸ ਦੌਰਾਨ ਕਾਰ ਨੂੰ ਇਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪਿੱਛੇ ਤੋਂ ਇਕ ਹੋਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵਾਂ ਟਰੱਕਾਂ ਵਿਚਾਲੇ ਕਾਰ ਕੁਚਲੀ ਗਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ 50 ਸਾਲਾ ਮਹਿਲਾ ਤੇ ਉਸ ਦੇ 2 ਬੱਚੇ ਇਕ ਪੁੱਤਰ (27) ਤੇ ਪੁੱਤਰੀ (30) ਦੀ ਮੌਤ ਹੋ ਗਈ। ਕਾਰ 'ਚ ਸਵਾਰ ਦੋ ਲੋਕ ਜ਼ਖਮੀ ਹੋ ਗਏ।


Related News