ਅੱਤਵਾਦੀ ਰਿਆਜ਼ ਨਾਇਕੂ ਦੀ ਮੌਤ ਤੋਂ ਬਾਅਦ ਅਵੰਤੀਪੋਰਾ ''ਚ ਪੱਥਰਬਾਜ਼ੀ

Wednesday, May 06, 2020 - 10:35 PM (IST)

ਜੰਮ-ਜੰਮੂ-ਕਸ਼ਮੀਰ ਦੇ ਅਵੰਤੀਪੋਰ 'ਚ ਇਕ ਮੁੱਠਭੇੜ 'ਚ ਸੁਰੱਖਿਆਬਲਾਂ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਨੂੰ ਢੇਰ ਕਰ ਦਿੱਤਾ। ਕਈ ਸਾਲਾਂ ਤੋਂ ਸੁਰੱਖਿਆਬਲਾਂ ਨੂੰ ਇਸ ਅੱਤਵਾਦੀ ਦੀ ਭਾਲ ਸੀ। ਕਈ ਵਾਰ ਉਸ ਨੂੰ ਘਰ 'ਚ ਵੀ ਘੇਰਿਆ ਗਿਆ ਪਰ ਉਹ ਬਚ ਨਿਕਲਿਆ। ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਉਸ ਨੂੰ ਮਾਰ ਦਿੱਤਾ। ਨਾਇਕੂ ਨੂੰ ਜਿਸ ਜਗ੍ਹਾ 'ਤੇ ਮਾਰਿਆ ਗਿਆ, ਉਥੇ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕੀਤੀ। ਮੁੱਠਭੇੜ ਵਾਲੀ ਜਗ੍ਹਾ ਦੇ ਨੇੜਲੇ ਇਲਾਕਿਆਂ 'ਚ ਪੱਥਰਬਾਜ਼ੀ ਕੀਤੇ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਬਾਅਦ 'ਚ ਪੁਲਸ ਨੇ ਇਸ 'ਤੇ ਕੰਟਰੋਲ ਪਾ ਲਿਆ ਅਤੇ ਲੋਕ ਆਪਣੇ-ਆਪਣੇ ਘਰਾਂ ਨੂੰ ਪਰਤ ਗਏ।

ਅੱਤਵਾਦੀ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਅਵੰਤੀਪੋਰ ਸਮੇਤ ਪੂਰੇ ਕਸ਼ਮੀਰ ਦੇ ਹਾਲਾਤ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਦੀ ਸਖਤ ਨਜ਼ਰ ਹੈ। ਗ੍ਰਹਿ ਮੰਤਰਾਲਾ ਕਾਨੂੰਨ-ਵਿਵਸਥਾ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ ਦੇ ਸੰਪਰਕ 'ਚ ਹੈ। ਘਾਟੀ ਦੀ ਸਥਿਤੀ ਦੇ ਬਾਰੇ 'ਚ ਪੁਲਸ ਮਹਾਨਿਰਦੇਸ਼ਕ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਹਾਲਾਤ ਕੰਟਰੋਲ 'ਚ ਹਨ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਦੱਸ ਦੇਈਏ ਕਿ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਉਸ ਘਰ ਨੂੰ ਹੀ ਉੱਡਾ ਦਿੱਤਾ, ਜਿਸ 'ਚ ਰਿਆਜ਼ ਨਾਇਕੂ ਲੁੱਕਿਆ ਹੋਇਆ ਸੀ। ਬਾਅਦ 'ਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਮੁੱਠਭੇੜ 'ਚ ਮਰਨ ਵਾਲਾ ਰਿਆਜ਼ ਨਾਇਕੂ ਹੀ ਸੀ। ਸੁਰੱਖਿਆ ਦੇ ਹਿਸਾਬ ਨਾਲ ਅਜੇ ਜੰਮੂ-ਕਸ਼ਮੀਰ 'ਚ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਵੁਆਇਸ ਕਾਲਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲ ਸਕੇ। ਇਸ ਆਪਰੇਸ਼ਨ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆਬਲਾਂ ਨੇ ਇਕੱਠੇ ਅੰਜ਼ਾਮ ਦਿੱਤਾ।


Karan Kumar

Content Editor

Related News