OMG! ਕਦੇ ਦੇਸੀ ਗਰਲ ਪ੍ਰਿਯੰਕਾ ਵੀ ਕਰ ਚੁੱਕੀ ਹੈ ਖੁਦਕੁਸ਼ੀ ਦੀ ਕੋਸ਼ਿਸ਼, ਖੁੱਲ੍ਹੇ ਕਈ ਹੋਰ ਰਾਜ਼ WATCH PICS

Sunday, Apr 03, 2016 - 06:34 PM (IST)

 OMG! ਕਦੇ ਦੇਸੀ ਗਰਲ ਪ੍ਰਿਯੰਕਾ ਵੀ ਕਰ ਚੁੱਕੀ ਹੈ ਖੁਦਕੁਸ਼ੀ ਦੀ ਕੋਸ਼ਿਸ਼, ਖੁੱਲ੍ਹੇ ਕਈ ਹੋਰ ਰਾਜ਼ WATCH PICS

ਨਵੀਂ ਦਿੱਲੀ— ਟੀ. ਵੀ. ਇੰਡਸਟਰੀ ਦੇ ਸਾਰੇ ਕਲਾਕਾਰ ਸਟਾਰ ਪ੍ਰਤਿਊਸ਼ਾ ਦੀ ਖੁਦਕੁਸ਼ੀ ਨੂੰ ਲੈ ਕੇ ਕਾਫੀ ਹੈਰਾਨ ਹਨ। ਇਸ ਦੌਰਾਨ ਸੁਪਰਸਟਾਰ ਪ੍ਰਿਯੰਕਾ ਚੋਪੜਾ ਨਾਲ ਜੁੜੀ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਖਬਰ ਹੈ ਕਿ ਆਪਣੇ ਕੈਰੀਅਰ ਦੇ ਸੰਘਰਸ਼ ਦੇ ਦਿਨਾਂ ''ਚ ਪ੍ਰਿਯੰਕਾ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਬਿਆਨ ਪ੍ਰਿਯੰਕਾ ਦੇ ਐਕਸ ਮੈਨੇਜਰ ਪ੍ਰਕਾਸ਼ ਜਾਜੂ ਨੇ ਦਿੱਤਾ ਹੈ। ਸਾਬਕਾ ''ਮਿਸ ਵਰਲਡ'' ਰਹੀ ਪ੍ਰਿਯੰਕਾ ਚੋਪੜਾ ਅੱਜ ਬਾਲੀਵੁੱਡ ਅਤੇ ਹਾਲੀਵੁੱਡ ''ਚ ਇਕ ਮਸ਼ਹੂਰ ਅਭਿਨੇਤਰੀ ਬਣ ਚੁੱਕੀ ਹੈ ਪਰ ਮੈਨੇਜਰ ਮੁਤਾਬਕ ਕਿਸੇ ਸਮੇਂ ਪ੍ਰਿਯੰਕਾ ਅੰਦਰੋਂ ਕਾਫੀ ਕਮਜ਼ੋਰ ਸੀ। 
ਮਿਲੀ ਜਾਣਕਾਰੀ ਮੁਤਾਬਕ ਟਵਿੱਟਰ ਜ਼ਰੀਏ ਪ੍ਰਕਾਸ਼ ਨੇ ਦੱਸਿਆ ਕਿ ਅੱਜ ਇੰਨੀ ਮਜ਼ਬੂਤ ਦਿੱਸਣ ਵਾਲੀ ਪ੍ਰਿਯੰਕਾ ਨੇ ਬੀਤੇ ਸਮੇਂ ''ਚ 3 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਸੀ ਅਤੇ ਉਨ੍ਹਾਂ ਨੇ ਉਸ ਨੂੰ ਰੋਕਿਆ ਸੀ। ਪ੍ਰਕਾਸ਼ ਨੇ  ਦੱਸਿਆ, ''''ਪ੍ਰਿਯੰਕਾ ਅਤੇ ਉਸ ਦੇ ਬੁਆਏਫਰੈਂਡ ਅਸੀਮ ਮਰਚੈਂਟ ''ਚ ਕਾਫੀ ਲੜਾਈਆਂ ਹੁੰਦੀਆਂ ਸਨ। ਇਸ ਦੌਰਾਨ ਪ੍ਰਿਯੰਕਾ ਕਈ ਵਾਰ ਰਾਤ-ਰਾਤ ''ਚ ਪਰੇਸ਼ਾਨ ਹੋ ਕੇ ਮੈਨੂੰ ਫੋਨ ਕਰਦੀ ਸੀ। ਇਕ ਵਾਰ ਅਸੀਮ ਨਾਲ ਲੜਾਈ ਤੋਂ ਬਾਅਦ ਡਰਾਈਵ ਕਰਕੇ ਮੁੰਬਈ ਦੇ ਵਸਈ ਇਲਾਕੇ ਆਈ ਅਤੇ ਉਥੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਂਝ ਪ੍ਰਿਯੰਕਾ ਅਸੀਮ ਦੀ ਮਾਂ ਦੇ ਕਾਫੀ ਕਰੀਬ ਸੀ ਪਰ ਸਾਲ 2002 ''ਚ ਅਸੀਮ ਦੀ ਮਾਂ ਦੀ ਮੌਤ ਤੋਂ ਬਾਅਦ ਵਸਈ ''ਚ ਪ੍ਰਿਯੰਕਾ ਨੇ ਇਕ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਘਟਨਾ ਤੋਂ ਬਾਅਦ ਜਦੋਂ ਤੱਕ ਉਸ ਫਲੈਟ ਦੀ ਖਿੜਕੀਆਂ ''ਤੇ ਲੋਹੇ ਦੇ ਗਰਿੱਲ ਨਾ ਲਗਾਏ ਗਏ, ਉਦੋਂ ਤੱਕ ਪ੍ਰਿਯੰਕਾ ਨੂੰ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ।'''' ਉਸ ਨੇ ਦੱਸਿਆ ਕਿ ਰੋਜ਼ ਪ੍ਰਿਯੰਕਾ ਅਤੇ ਅਸੀਮ ਦਾ ਝਗੜਾ ਹੁੰਦਾ ਸੀ ਅਤੇ ਰਾਤ ਨੂੰ 2-3 ਵਜੇ ਰੋਂਦੇ ਹੋਏ ਉਹ ਮੈਨੂੰ ਫੋਨ ਕਰਦੀ। ਮੈਂ ਇੰਨੀ ਰਾਤ ਨੂੰ ਪ੍ਰਿਯੰਕਾ ਨੂੰ ਲੈਣ ਅਸੀਮ ਦੇ ਘਰ ਹੇਠਾਂ ਜਾਂਦਾ ਅਤੇ ਫਿਰ ਉਸ ਨੂੰ ਸਮਝਾ ਕੇ ਉਸ ਦੇ ਘਰ ਛੱਡਦਾ।
ਪ੍ਰਕਾਸ਼ ਨੇ ਇਹ ਵੀ ਲਿਖਿਆ ਹੈ ਕਿ ਮਾਤਾ-ਪਿਤਾ ਨੂੰ ਆਪਣੀ ਬੇਟੀਆਂ ਨੂੰ ਫਿਲਮ ਜਾਂ ਟੀ. ਵੀ. ਇੰਡਸਟਰੀ ''ਚ ਇਕੱਲੇ ਨਹੀਂ ਭੇਜਣਾ ਚਾਹੀਦਾ ਕਿਉਂਕਿ ਜਦੋਂ ਲੜਕਾਂ ਮੁੰਬਈ ''ਚ ਇਕੱਲੀਆਂ ਹੁੰਦੀਆਂ ਹਨ ਉਹ ਸ਼ਰਾਬ ਅਤੇ ਹੋਰ ਨਸ਼ੇ ਕਰਨ ਲੱਗ ਜਾਂਦੀਆਂ ਹਨ। 
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੇ ਐਕਸ-ਮੈਨੇਜਰ ਪ੍ਰਕਾਸ਼ ਨਾਲ ਚੰਗੇ ਸੰਬੰਧ ਨਹੀਂ ਹਨ। ਉਸ ਦੇ ਪ੍ਰਕਾਸ਼ ਨਾਲ ਕਈ ਕਾਂਟਰੈਕਟ ਵੀ ਅਚਾਨਕ ਤੋੜੇ ਸਨ। ਸਾਲ 2008 ''ਚ ਪ੍ਰਿਯੰਕਾ ਦੇ ਪਿਤਾ ਨੇ ਪ੍ਰਕਾਸ਼ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ ਕਿ ਪ੍ਰਕਾਸ਼ ਪ੍ਰਿਯੰਕਾ ਦੀ ਨਿੱਜੀ ਜ਼ਿੰਦਗੀ ''ਚ ਘੁਸਪੈਠ ਕਰਦੇ ਸਨ। ਇਸ ਤੋਂ ਬਾਅਦ ਪ੍ਰਕਾਸ਼ ਨੂੰ 67 ਦਿਨਾਂ ਲਈ ਜੇਲ ਜਾਣਾ ਪਿਆ ਸੀ ਪਰ ਹਾਲ ਹੀ ''ਚ ਪ੍ਰਕਾਸ਼ ਨੇ ਕਈ ਟਵੀਟਸ ਕਰਦੇ ਹੋਏ ਪ੍ਰਿਯੰਕਾ ਦੇ ਸੰਘਰਸ਼ ਦੇ ਦਿਨਾਂ ਦੇ ਰਾਜ਼ ਖੋਲ੍ਹੇ ਹਨ।


Related News