ਯਮੁਨਾ ਦੇ ਪਾਣੀ ਨੇ ਖਤਰੇ ਦਾ ਨਿਸ਼ਾਨ ਕੀਤਾ ਪਾਰ, ਬਣਿਆ ਹੜ੍ਹ ਦਾ ਖਤਰਾ

Saturday, Jul 28, 2018 - 06:04 PM (IST)

ਯਮੁਨਾ ਦੇ ਪਾਣੀ ਨੇ ਖਤਰੇ ਦਾ ਨਿਸ਼ਾਨ ਕੀਤਾ ਪਾਰ, ਬਣਿਆ ਹੜ੍ਹ ਦਾ ਖਤਰਾ

ਨਵੀਂ ਦਿੱਲੀ— ਯਮੁਨਾ ਨਦੀ 'ਚ ਪਾਣੀ ਦੇ ਪੱਧਰ ਨੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਲਿਆ ਹੈ ਜਿਸ ਨਾਲ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਖਤਰਾ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਯਮੁਨਾ ਨਦੀ 'ਚ ਹੁਣ ਤਕ ਪੰਜ ਲੱਖ ਤਿੰਨ ਹਜ਼ਾਰ ਕਿਊਸਿਕ ਤੋਂ ਜ਼ਿਆਦਾ ਪਾਣੀ ਛੱਡਿਆ ਜਾ ਚੁਕਿਆ ਹੈ। ਪਹਿਲਾਂ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਸੀ ਕਿ ਵੀਰਵਾਰ ਨੂੰ ਹਰਿਆਣਾ 'ਚ ਹਥਨੀਕੁੰਡ ਬੈਰਾਜ ਤੋਂ 1.93 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਸ਼ੁੱਕਰਵਾਰ ਨੂੰ ਇਹ ਮਾਤਰਾ 83,241 ਕਿਊਸਿਕ ਰਹੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਹਾੜਾਂ 'ਚ ਭਾਰੀ ਬਾਰਿਸ਼ ਕਾਰਨ ਹਥਨੀਕੁੰਡ 'ਚ ਪਾਣੀ ਦਾ ਪੱਧਰ ਕਾਫੀ ਹੱਦ ਤਕ ਵਧ ਗਿਆ ਹੈ।

PunjabKesari
ਦਿੱਲੀ ਸਰਕਾਰ ਦੀ ਚਿਤਾਵਨੀ ਦੇ ਬਾਅਦ ਜਾਗਿਆ ਪ੍ਰਸ਼ਾਸਨ
ਯਮੁਨਾ ਦੇ ਕੰਢੇ ਵਸੇ ਇਲਾਕਿਆਂ 'ਚ ਸੰਭਾਵਿਤ ਹੜ੍ਹ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੀ ਚਿਤਾਵਨੀ ਦੇ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਨਿਚਲੇ ਇਲਾਕਿਆਂ 'ਚ ਰਹਿ ਰਹੇ 100 ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ।

PunjabKesari
ਹਿਮਾਚਲ 'ਚ ਭਾਰੀ ਬਾਰਿਸ਼ ਕਾਰਨ ਪੰਜਾਬ ਅਤੇ ਹਰਿਆਣਾ ਦੇ ਬਰਸਾਤੀ ਨਦੀ ਨਾਲਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਠਾਨਕੋਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹਿਮਾਚਲ 'ਚ ਭਾਰੀ ਬਾਰਿਸ਼ ਕਾਰਨ ਚੱਕੀ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਏਅਰਪੋਰਟ ਨੂੰ ਜਾਣ ਵਾਲੀ ਸੜਕ ਦਾ ਕੁਝ ਹਿੱਸਾ ਰੁੜ੍ਹ ਗਿਆ ਹੈ। ਇਸ ਸੜਕ ਨੂੰ ਕਰੀਬ 5 ਮਹੀਨੇ ਪਹਿਲਾਂ ਇਕ ਕਰੋੜ 70 ਲੱਖ ਦੀ ਲਾਗਤ ਨਾਲ ਬਣਵਾਇਆ ਗਿਆ ਸੀ। ਨਦੀ 'ਤੇ ਬਣੇ ਰੇਲਵੇ ਪੁਲ ਨੂੰ ਵੀ ਖਤਰਾ ਵਧਦਾ ਜਾ ਰਿਹਾ ਹੈ।

PunjabKesari


Related News