ਨਦੀ ''ਚ ਡੁੱਬੇ ਫ਼ੌਜ ਦੇ ਜਵਾਨ ਦੀ ਮ੍ਰਿਤਕ ਦੇਹ ਬਰਾਮਦ
Monday, Jun 23, 2025 - 02:16 PM (IST)
ਨੈਨੀਤਾਲ- ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਗੂਲਰਭੋਜ 'ਚ ਨਦੀ 'ਚ ਡੁੱਬੇ ਫ਼ੌਜ ਦੇ ਜਵਾਨ ਦੀ ਮ੍ਰਿਤਕ ਦੇਹ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸਡੀਆਰਐੱਫ) ਨੇ ਸੋਮਵਾਰ ਨੂੰ ਬਰਾਮਦ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ 22 ਜੂਨ ਨੂੰ ਖੇਤਰ ਅਧਿਕਾਰੀ ਬਾਜਪੁਰ ਵਲੋਂ ਰਾਜ ਐੱਸਡੀਆਰਐੱਫ ਨੂੰ ਸੂਚਿਤ ਕੀਤਾ ਕਿ ਗੂਲਰਭੋਜ ਖੇਤਰ ਅਧੀਨ ਇਕ ਵਿਅਕਤੀ ਨਦੀ 'ਚ ਡੁੱਬ ਗਿਆ ਹੈ। ਰੁਦਰਪੁਰ ਤੋਂ ਸਬ ਇੰਸਪੈਕਟਰ ਸੁਰੇਂਦਰ ਸਿੰਘ ਦੀ ਅਗਵਾਈ 'ਚ ਐੱਸਡੀਆਰਐੱਫ 'ਚ ਟੀਮ ਮੌਕੇ 'ਤੇ ਪਹੁੰਚੀ। ਮੌਕੇ 'ਤੇ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਹਨ੍ਹੇਰੇ ਅਤੇ ਤੇਜ ਵਹਾਅ ਕਾਰਨ ਡੁਬੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ।
ਅੱਜ ਯਾਨੀ ਸੋਮਵਾਰ ਸਵੇਰੇ ਮੁੜ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ 'ਚ ਸਫ਼ਲਤਾ ਹੱਥ ਲੱਗੀ ਅਤੇ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ। ਮ੍ਰਿਤਕ ਦੀ ਪਛਾਣ ਹਿਮਾਂਸ਼ੂ ਮਿਸ਼ਰਾ ਵਾਸੀ ਬੈਂਗਲੁਰੂ (ਕਰਨਾਟਕ) ਵਜੋਂ ਹੋਈ ਹੈ, ਜੋ ਭਾਰਤੀ ਫ਼ੌਜ ਦੀ ਆਰਮੀ ਸਪਲਾਈ ਕੋਰ 'ਚ ਤਾਇਨਾਤ ਸੀ ਅਤੇ ਮੌਜੂਦਾ ਸਮੇਂ ਹਲਦਵਾਨੀ 'ਚ ਸੇਵਾ ਦੇ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
36 ਦਿਨਾਂ ਬਾਅਦ ਇਟਲੀ ਤੋਂ ਪਿੰਡ ਪਰਤੀ ਨੌਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਂਦਿਆਂ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
