ਪਰਵਿੰਦਰ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਵੱਡੀ ਖ਼ਬਰ, PGI ਲਿਆਂਦੀ ਜਾਵੇਗੀ ਮ੍ਰਿਤਕ ਦੇਹ

Wednesday, Oct 21, 2026 - 12:32 PM (IST)

ਪਰਵਿੰਦਰ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਵੱਡੀ ਖ਼ਬਰ, PGI ਲਿਆਂਦੀ ਜਾਵੇਗੀ ਮ੍ਰਿਤਕ ਦੇਹ

ਮਾਨਸਾ : ਮਾਨਸਾ 'ਚ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਹੀ ਸਮੇਂ ਬਾਅਦ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਪੀ. ਜੀ. ਆਈ. ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ 'ਤੇ ਲੱਗੀ ਪਾਬੰਦੀ, ਤਿਉਹਾਰਾਂ 'ਚ ਮਚੀ ਹਾਹਾਕਾਰ

ਇਹ ਵੀ ਪਤਾ ਲੱਗਾ ਹੈ ਕਿ ਪਰਵਿੰਦਰ ਝੋਟਾ ਦੇ ਪੋਸਟਮਾਰਟਮ ਲਈ ਪਰਿਵਾਰ ਰਾਜ਼ੀ ਹੋ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ

ਇਸ ਦੇ ਕੁੱਝ ਹੀ ਘੰਟਿਆਂ ਬਾਅਦ ਸੀ. ਬੀ. ਆਈ. ਦੀ 5 ਮੈਂਬਰੀ ਟੀਮ ਬੀਤੀ ਅੱਧੀ ਰਾਤ ਮਾਨਸਾ ਪੁੱਜੀ। ਟੀਮ ਨੇ ਸਿਟੀ-2 ਪੁਲਸ ਥਾਣੇ ਪਹੁੰਚ ਕੇ ਇਸ ਕੇਸ ਨਾਲ ਸਬੰਧਿਤ ਫਾਈਲ ਆਪਣੇ ਕਬਜ਼ੇ 'ਚ ਲੈ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News