ਅੱਖਾਂ ਦੇ ਸਾਹਮਣੇ ਨਦੀ ''ਚ ਵਹਿਣ ਲੱਗਾ ਬੱਚਾ, ਦੁਕਾਨਦਾਰ ਨੇ ਬਚਾਉਣ ਲਈ ਮਾਰ ਦਿੱਤੀ ਛਾਲ

07/21/2017 6:07:38 PM

ਰਾਮਗੜ੍ਹ— ਰਜਰੱਪਾ ਥਾਣਾ ਖੇਤਰ ਸਥਿਤ ਛਿੰਨਮਸਤਿਕਾ ਮੰਦਰ ਨੇੜੇ ਸਥਿਤ ਭੈਰਵੀ ਨਦੀ 'ਚ ਵੀਰਵਾਰ ਨੂੰ ਇਕ ਬੱਚਾ ਨਹਾਉਣ ਦੌਰਾਨ ਵਹਿਣ ਲੱਗਾ। ਮੌਕੇ 'ਤੇ ਹੱਲਚੱਲ ਮਚ ਗਈ। ਇਸ ਵਿਚਕਾਰ ਸਥਾਨਕ ਦੋ ਦੁਕਾਨਦਾਰਾਂ ਨੇ ਨਦੀ 'ਚ ਛਾਲ ਮਾਰ ਦਿੱਤੀ ਅਤੇ ਬੱਚੇ ਨੂੰ ਕਿਸੇ ਤਰ੍ਹਾਂ ਨਾਲ ਫੜਿਆ। ਦੁਕਾਨਦਾਰਾਂ ਦੀ ਮਦਦ ਨਾਲ ਬੱਚੇ ਨੂੰ ਨਦੀ ਤੋਂ ਬਾਹਰ ਕੱਢਿਆ। ਬੱਚਾ ਆਪਣਾ ਮਾਤਾ-ਪਿਤਾ ਨਾਲ ਮਾਂ ਕਾਲੀ ਦੀ ਪੂਜਾ ਕਰਨ ਲਈ ਮੰਦਰ ਆਇਆ ਸੀ।

PunjabKesari
ਰਾਹੁਲ ਆਪਣੇ ਮਾਤਾ-ਪਿਤਾ ਨਾਲ ਬੋਕਾਰੋ ਸਟੀਲ ਸਿਟੀ 'ਚ ਛਿੰਨਮਸਤਿਕਾ ਮੰਦਰ ਪੁੱਜਾ ਸੀ। ਇੰਨੀ ਦਿਨੋਂ ਭੈਰਵੀ ਅਤੇ ਦਾਮੋਦਰ ਨਦੀ ਦਾ ਜਲ ਪੱਧਰ ਬਹੁਤ ਵਧ ਚੁੱਕਿਆ ਹੈ। ਪੂਜਾ ਤੋਂ ਪਹਿਲੇ ਰਾਹੁਲ ਆਪਣੇ ਮਾਤਾ-ਪਿਤਾ ਨਾਲ ਭੈਰਵੀ ਨਦੀ 'ਚ ਇਸ਼ਨਾਨ ਕਰ ਰਿਹਾ ਸੀ। ਇਸ ਵਿਚਕਾਰ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਦੀ ਦੇ ਤੇਜ਼ ਵਹਾਅ 'ਚ ਵਹਿਣ ਲੱਗਾ।

PunjabKesari

ਰਾਹੁਲ ਦੇ ਮਾਤਾ-ਪਿਤਾ ਦੇਖ ਕੇ ਚਿਲਾਉਣ ਲੱਗੇ। ਆਸਪਾਸ ਦੇ ਦੋ ਦੁਕਾਨਦਾਰਾਂ ਨੇ ਨਦੀ 'ਚ ਛਾਲ ਮਾਰ ਦਿੱਤੀ ਅਤੇ ਵਹਿ ਰਹੇ ਰਾਹੁਲ ਨੂੰ ਫੜ ਲਿਆ। ਇਸ ਦੇ ਬਾਅਦ ਹੌਲੀ-ਹੌਲੀ ਰਾਹੁਲ ਨੂੰ ਬਾਹਰ ਕੱਢਿਆ ਗਿਆ। ਇਸ ਦ੍ਰਿਸ਼ ਨੂੰ ਦੇਖਣ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ। ਰਾਹੁਲ ਦੇ ਨਦੀ ਤੋਂ ਸੁਰੱਖਿਅਤ ਬਾਹਰ ਆ ਜਾਣ ਦੇ ਬਾਅਦ ਉਸ ਦੇ ਮਾਤਾ-ਪਿਤਾ ਨੇ ਰਾਹਤ ਦਾ ਸਾਹ ਲਿਆ।

PunjabKesari


Related News