ਰਿਸ਼ੀ ਕਪੂਰ ਨੇ 2014 ''ਚ ਸਮਰਿਤੀ ਨੂੰ ਕਿਹਾ ਸੀ- ਦੌੜ ਜਲਦੀ ਦਿੱਲੀ ਪਾਗਲ
Thursday, Apr 30, 2020 - 04:51 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਦੱਸਿਆ ਕਿ 2014 'ਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਉਨਾਂ ਨੂੰ ਸਹੁੰ ਚੁੱਕਣ ਲਈ ਰਾਸ਼ਟਰੀ ਰਾਜਧਾਨੀ ਬੁਲਾਉਣ ਦੀ ਗੱਲ ਅਭਿਨੇਤਾ ਰਿਸ਼ੀ ਕਪੂਰ ਨੂੰ ਪਤਾ ਲੱਗੀ ਤਾਂ ਉਨਾਂ ਨੇ ਇਰਾਨੀ ਨੂੰ ਕਿਹਾ,''ਦੌੜ ਜਲਦੀ ਦਿੱਲੀ ਪਾਗਲ।'' ਕਪੂਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਰਾਨੀ ਨੇ ਦੱਸਿਆ ਕਿ ਉਨਾਂ ਦੀ ਅਭਿਨੇਤਾ ਨਾਲ ਆਖਰੀ ਮੁਲਾਕਾਤ ਇਕ ਫਿਲਮ ਦੇ ਸੈੱਟ 'ਤੇ ਹੋਈ ਸੀ। ਉਨਾਂ ਨੇ ਟਵੀਟ ਕੀਤਾ,''2014 'ਚ ਉਨਾਂ (ਕਪੂਰ ਨੂੰ) ਪਤਾ ਲੱਗਾ ਕਿ ਮੈਨੂੰ ਸਹੁੰ ਚੁੱਕਣ ਲਈ ਬੁਲਾਇਆ ਗਿਆ ਹੈ ਤਾਂ ਉਨਾਂ ਨੇ ਮੈਨੂੰ ਕਿਹਾ,''ਦੌੜ ਜਲਦੀ ਦਿੱਲੀ ਪਾਗਲ।'' ਆਖਰੀ ਵਾਰ ਮੈਂ ਉਨਾਂ ਨੂੰ ਇਕ ਸੈੱਟ 'ਤੇ ਦੇਖਿਆ ਸੀ ਅਤੇ ਉਸ ਤਰਾਂ ਨਾਲ ਮੈਂ ਉਨਾਂ ਨੂੰ ਯਾਦ ਕਰਾਂਗੀ। ਤੁਹਾਨੂੰ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੇਣ ਲਈ ਉਤਸ਼ਾਹਤ ਕਰਨਾ, ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ, ਤੁਹਾਨੂੰ ਕੌਸ਼ਲ ਸਿਖਾਉਣਾ ਅਤੇ ਇਸ ਨਾਲ ਉਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ।''
ਉਨਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਉਨਾਂ ਨੇ (ਕਪੂਰ ਨੇ) ਕਿਹਾ ਕਿ ਖੰਨਾ, ਕਪੂਰ ਅਤੇ ਮਲਹੋਤਰਾ ਹਮੇਸ਼ਾ ਚੰਗੀ ਜ਼ਿੰਦਗੀ ਜਿਉਂਣੀ ਪੰਸਦ ਕਰਦੇ ਹਨ, ਹਮੇਸ਼ਾ ਹਾਸਾ ਮਜ਼ਾਕ ਕਰਦੇ ਹਨ। ਰਿਸ਼ੀ ਸਰ ਸਵਰਗ ਨੂੰ ਖੁਸ਼ ਬਣਾਉਣਾ। ਤੁਹਾਡੀ ਕਮੀ ਰਹੇਗੀ।'' 67 ਸਾਲ ਦੇ ਕਪੂਰ ਦਾ ਮੁੰਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਉਹ ਕੈਂਸਰ ਨਾਲ ਪੀੜਤ ਸਨ।
