ਰਿਸ਼ੀ ਕਪੂਰ ਦਾ ਦਿਹਾਂਤ, ਰਾਹੁਲ ਗਾਂਧੀ ਤੇ ਕੇਜਰੀਵਾਲ ਨੇ ਟਵੀਟ ਕਰ ਕੇ ਜਤਾਇਆ ਦੁੱਖ

04/30/2020 10:54:52 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਰਾਹੁਲ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,''ਇਕ ਹੋਰ ਮਹਾਨ ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਭਾਰਤੀ ਸਿਨੇਮਾ ਲਈ ਇਹ ਭਿਆਨਕ ਹਫ਼ਤਾ ਬਣ ਗਿਆ ਹੈ।''
 

PunjabKesariਦੱਸਣਯੋਗ ਹੈ ਕਿ ਬੁੱਧਵਾਰ ਨੂੰ ਮਸ਼ਹੂਰ ਅਦਾਕਾਰ ਇਰਫਾਨ ਖਾਨ ਦਾ ਦਿਹਾਂਤ ਹੋਇਆ ਸੀ। ਕਾਂਗਰਸ ਨੇਤਾ ਨੇ ਕਿਹਾ,''ਰਿਸ਼ੀ ਕਪੂਰ ਇਕ ਅਸਾਧਾਰਨ ਅਭਿਨੇਤਾ ਸਨ ਅਤੇ ਉਨਾਂ ਦੇ ਚਾਹੁਣ ਵਾਲੇ ਹਰ ਪੀੜੀ ਦੇ ਲੋਕ ਸਨ। ਲੋਕ ਉਨਾਂ ਨੂੰ ਬਹੁਤ ਯਾਦ ਕਰਦੇ ਰਹਿਣਗੇ। ਉਨਾਂ ਦੇ ਪਰਿਵਾਰ ਅਤੇ ਦੁਨੀਆ ਭਰ 'ਚ ਫੈਲੇ ਉਨਾਂ ਦੇ ਦੋਸਤਾਂ ਅਤੇ ਫੈਨ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।'' ਰਿਸ਼ੀ ਕਪੂਰ ਦਾ ਅੱਜ ਯਾਨੀ ਵੀਰਵਾਰ ਸਵੇਰੇ ਮੁੰਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਕੈਂਸਰ ਨਾਲ ਪੀੜਤ ਸਨ।

PunjabKesari
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਚਿੰਟੂ ਅੰਕਲ  ਨਾਂ ਨਾਲ ਬਾਲੀਵੁੱਡ 'ਚ ਮਸ਼ਹੂਰ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਹਸਪਤਾਲ 'ਚ ਦਿਹਾਂਤ ਹੋ ਗਿਆ। ਪਿਛਲੇ ਕੁਝ ਸਾਲਾਂ ਤੋਂ ਕੈਂਸਰ ਨਾਲ ਪੀੜਤ 67 ਸਾਲਾ ਰਿਸ਼ੀ ਕਪੂਰ ਦੀ ਸਿਹਤ ਖਰਾਬ ਹੋਣ 'ਤੇ ਬੁੱਧਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕੇਜਰੀਵਾਲ ਨੇ ਕਿਹਾ,''ਅਭਿਨੇਤਾ ਦੇ ਅਚਾਨਕ ਦਿਹਾਂਤ ਦੇ ਸਮਾਚਾਰ ਨਾਲ ਬਹੁਤ ਦੁਖੀ ਹਾਂ। ਅਭਿਨੇਤਾ ਨੇ ਆਪਣੀ ਜੀਵਨ 'ਚ ਕਈ ਪੀੜੀਆਂ ਨੂੰ ਮਨੋਰੰਜਨ ਨਾਲ ਰੋਮਾਂਚਿਤ ਕੀਤਾ। ਇਹ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਮੇਰੀ ਉਨਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਹੈ। ਭਗਵਾਨ ਉਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।''


DIsha

Content Editor

Related News