ਤਪੋਵਨ ''ਚ NTPC ਸੁਰੰਗ ਤੋਂ ਇਕ ਸਾਲ ਬਾਅਦ ਮਿਲੀ ਰਿਸ਼ੀਗੰਗਾ ਤ੍ਰਾਸਦੀ ਦੇ ਪੀੜਤ ਦੀ ਲਾਸ਼

02/16/2022 4:43:31 PM

ਗੋਪੇਸ਼ਵਰ (ਭਾਸ਼ਾ)- ਰਿਸ਼ੀਗੰਗਾ ਤ੍ਰਾਸਦੀ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਤਪੋਵਨ 'ਚ ਐੱਨ.ਟੀ.ਪੀ.ਸੀ. ਦੀ ਪਣਬਿਜਲੀ ਪ੍ਰਾਜੈਕਟ ਸਥਾਨ 'ਤੇ ਇਕ ਸਰੁੰਗ ਤੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ ਹੈ। ਜੋਸ਼ੀਮਠ ਪੁਲਸ ਥਾਣੇ ਦੇ ਇੰਚਾਰਜ ਰਾਜੇਂਦਰ ਸਿੰਘ ਖੋਲੀਆ ਨੇ ਦੱਸਿਆ ਕਿ ਤਪੋਵਨ-ਵਿਸ਼ਨੂੰਗੜ੍ਹ ਪਣਬਿਜਲੀ ਪ੍ਰਾਜੈਕਟ 'ਚ ਸੁਰੰਗ 'ਚ ਫਸੇ ਮਲਬੇ 'ਚੋਂ ਲਾਸ਼ ਮੰਗਲਵਾਰ ਨੂੰ ਬਾਹਰ ਕੱਢੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਰਵ ਨਾਮ ਦੇ ਇਕ ਅਧਿਕਾਰੀ ਦੇ ਰੂਪ 'ਚ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪੁਲਸ ਹੱਥ ਲੱਗੀ ਸਫ਼ਲਤਾ, ਜੈਸ਼-ਏ-ਮੁਹੰਮਦ ਲਈ ਕੰਮ ਕਰਨ ਵਾਲੇ 10 ਲੋਕ ਗ੍ਰਿਫ਼ਤਾਰ

ਅਧਿਕਾਰੀ ਨੇ ਕਿਹਾ ਕਿ ਤਪੋਵਨ-ਵਿਸ਼ਨੂੰਗੜ੍ਹ ਪਣਬਿਜਲੀ ਪ੍ਰਾਜੈਕਟ ਦਾ ਮੁੜ ਨਿਮਾਣ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੁਰੰਗ ਦੇ ਅੰਦਰ ਮਲਬੇ ਨੂੰ ਸਾਫ਼ ਕਰਨ ਦੌਰਾਨ ਲਾਸ਼ ਮਿਲੀ। ਰਿਸ਼ੀਗੰਗਾ ਪਣਬਿਜਲੀ ਪ੍ਰਾਜੈਕਟ ਇਸ ਤ੍ਰਾਸਦੀ 'ਚ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਈ ਸੀ, ਜਿਸ ਨੇ ਤਪੋਵਨ-ਵਿਸ਼ਨੂੰਗੜ੍ਹ ਪਣਬਿਜਲੀ ਪ੍ਰਾਜੈਕਟ ਨੂੰ ਵੀ ਵਿਆਪਕ ਨੁਕਸਾਨ ਪਹੁੰਚਾਇਆ ਸੀ। ਪਿਛਲੇ ਸਾਲ 7 ਫਰਵਰੀ ਨੂੰ ਇਕ ਗਲੇਸ਼ੀਅਰ ਫਟਣ ਨਾਲ ਰਿਸ਼ੀਗੰਗਾ ਨਦੀ 'ਚ ਹੜ੍ਹ ਆ ਗਿਆ ਸੀ, ਜਿਸ ਨਾਲ ਇਹ ਤ੍ਰਾਸਦੀ ਹੋਈ ਸੀ। ਉਸ ਸਮੇਂ ਉੱਥੇ ਕਈ ਲੋਕ ਕੰਮ ਕਰ ਰਹੇ ਸਨ। ਇਸ ਤ੍ਰਾਸਦੀ 'ਚ 200 ਤੋਂ ਵਧ ਲੋਕ ਲਾਪਤਾ ਹੋ ਗਏ ਸਨ। ਹੁਣ ਤੱਕ 80 ਤੋਂ ਵਧ ਪੀੜਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਦੋਂ ਕਿ ਕਈ ਹਾਲੇ ਵੀ ਲਾਪਤਾ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News