ਰਿਆਜ਼ ਨੂੰ ਰਿਜਿਜੂ ਨੇ ਦਿੱਤਾ ਇੱਕ ਹੋਰ ਤੋਹਫਾ, ਜਲਦ ਹੀ SAI ''ਚ ਮਿਲੇਗੀ ਟ੍ਰੇਨਿੰਗ
Tuesday, Nov 10, 2020 - 02:16 AM (IST)
ਨਵੀਂ ਦਿੱਲੀ - ਪੈਸਿਆਂ ਦੀ ਤੰਗੀ ਦੇ ਚੱਲਦੇ ਮਜ਼ਬੂਰੀ ਦੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਸਾਈਕਲਿਸਟ ਰਿਆਜ਼ ਦੀ ਸੰਘਰਸ਼ ਦੀ ਕਹਾਣੀ ਸੁਣਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ 'ਚ ਬੁਲਾ ਕੇ ਸਾਈਕਲ ਭੇਂਟ ਕੀਤੀ। ਹੁਣ ਖੇਡ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਵੀ ਰਿਆਜ਼ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਮੈਨੂੰ ਇਹ ਸ਼ੇਅਰ ਕਰਨ 'ਚ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਰਿਆਜ਼ ਜਲਦ ਹੀ ਸਪੋਰਟਸ ਅਥਾਰਿਟੀ ਆਫ ਇੰਡੀਆ (SAI) ਸਿਖਲਾਈ ਪ੍ਰਾਪਤ ਕਰਨ ਵਾਲਾ ਬਣ ਜਾਵੇਗਾ।
ਇਹ ਵੀ ਪੜ੍ਹੋ: ਸੈਟੇਲਾਈਟ ਤਸਵੀਰਾਂ 'ਚ ਹੋਇਆ ਚੀਨ ਦੀ ਕਰਤੂਤ ਦਾ ਖੁਲਾਸਾ, ਡੋਕਲਾਮ 'ਚ ਬਣਾ ਰਿਹਾ ਵੱਡੀ ਸੁਰੰਗ
ਰਿਆਜ਼ ਨੂੰ ਰਿਜਿਜੂ ਨੇ ਦਿੱਤਾ ਇੱਕ ਹੋਰ ਤੋਹਫਾ, ਜਲਦ ਹੀ SAI 'ਚ ਮਿਲੇਗੀ ਟ੍ਰੇਨਿੰਗ
ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਆਈ.ਜੀ. ਸਟੇਡੀਅਮ 'ਚ ਭਾਰਤ ਦੇ ਚੋਟੀ ਦੇ ਸਾਈਕਲਿੰਗ ਵੇਲਰੋਡਰੋਮ ਤੋਂ ਸਿਖਲਾਈ ਲਵੇਗਾ। ਤੁਹਾਨੂੰ ਦੱਸ ਦਈਏ ਕਿ ਢਾਬੇ 'ਤੇ ਕੰਮ ਕਰਨ ਵਾਲੇ ਰਿਆਜ਼ (16 ਸਾਲ) ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਸਖਤ ਸ਼ੰਘਰਸ਼ ਕਰ ਰਿਹਾ ਹੈ। ਆਨੰਦ ਵਿਹਾਰ ਦੇ ਜੇ.ਜੇ. ਕਲੋਨੀ ਨਿਵਾਸੀ ਰਿਆਜ਼ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਪਿਤਾ ਮੁਹੰਮਦ ਰੁਸਤਮ ਅਤੇ ਮਾਤਾ ਮੁੰਨੀ ਖਾਤੂਨ ਦੋਨੇਂ ਮਜ਼ਦੂਰੀ ਦਾ ਕੰਮ ਕਰਦੇ ਹਨ, ਜਿਸ ਨਾਲ ਸਿਰਫ ਪਰਿਵਾਰ ਦਾ ਹੀ ਖ਼ਰਚ ਚੱਲ ਪਾਉਂਦਾ ਹੈ।
ਇਹ ਵੀ ਪੜ੍ਹੋ: ਇਸ ਕੰਪਨੀ ਨੇ ਕਿਹਾ ਸਾਡਾ ਟੀਕਾ 90 ਫ਼ੀਸਦੀ ਤੋਂ ਜ਼ਿਆਦਾ ਅਸਰਦਾਰ, ਜਾਣੋਂ ਡਿਟੇਲ
ਉਹ ਖੁਦ ਸਰਕਾਰੀ ਸਕੂਲ 'ਚ 9ਵੀਂ ਜਮਾਤ 'ਚ ਪੜ੍ਹਦਾ ਹੈ। ਜਾਗਰਣ ਦੇ ਇੱਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਸ ਨੇ ਹਾਲ ਹੀ 'ਚ ਕਿਹਾ ਸੀ ਕਿ ਉਸ ਕੋਲ ਇਨ੍ਹੇ ਪੈਸੇ ਨਹੀਂ ਹਨ ਕਿ ਪੜ੍ਹਾਈ ਦੇ ਨਾਲ ਸਾਈਕਲਿੰਗ ਸੈਂਟਰ 'ਚ ਅਭਿਆਸ ਕਰ ਸਕੇ। ਖ਼ਬਰ ਛਪਣ ਹੋਣ ਤੋਂ ਬਾਅਦ ਰਾਸ਼ਟਰਪਤੀ ਦਫ਼ਤਰ ਨੇ ਨੋਟਿਸ ਲਿਆ ਅਤੇ ਉਸ ਨੂੰ ਬੁਲਾ ਕੇ ਸ਼ੁੱਕਰਵਾਰ ਨੂੰ ਸਪੋਰਟਸ ਸਾਈਕਲ ਗਿਫਟ ਕੀਤੀ। ਸਾਈਕਲ ਮਿਲਣ ਤੋਂ ਬਾਅਦ ਰਿਆਜ਼ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਮੈਂ ਹੁਣ ਇਸ ਗਿਫਟ ਕੀਤੀ ਹੋਈ ਸਾਈਕਲ ਨਾਲ ਚੰਗੀ ਤਰ੍ਹਾਂ ਟ੍ਰੇਨਿੰਗ ਲੈ ਸਕਦਾ ਹਾਂ। ਮੇਰੇ ਕੋਲ ਹੁਣ ਤੱਕ ਕੋਈ ਸਾਈਕਲ ਨਹੀਂ ਸੀ। ਹੁਣ ਮੈਂ ਅੰਤਰਰਾਸ਼ਟਰੀ ਪੱਧਰ 'ਤੇ ਸਾਈਕਲਿੰਗ 'ਚ ਹਿੱਸਾ ਲੈ ਕੇ ਦੇਸ਼ ਲਈ ਮੈਡਲ ਜਿੱਤਣਾ ਚਾਹੁੰਦਾ ਹਾਂ।