ਕਿਸਾਨਾਂ ਦੇ ਹੱਕ 'ਚ ਨਿਤਰੀ ਰਿਹਾਨਾ ਨੇ ਜਾਣੋਂ ਕਿਵੇਂ ਕੀਤੀ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ

Saturday, Feb 06, 2021 - 01:31 AM (IST)

ਨਵੀਂ ਦਿੱਲੀ/ਵਾਸ਼ਿੰਗਟਨ- ਹਾਲੀਵੁੱਡ ਪੌਪ ਗਾਇਕ ਅਤੇ ਅਭਿਨੇਤਰੀ ਰਿਹਾਨਾ ਵਲੋਂ ਕਿਸਾਨਾਂ ਦੇ ਹੱਕ ਵਿਚ ਟਵੀਟ ਕਰਨ ਤੋਂ ਬਾਅਦ ਤਾਂ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਜਿਥੇ ਕਈ ਭਾਰਤੀ ਸੈਲੀਬ੍ਰੇਟੀ ਰਿਹਾਨਾ ਦੀ ਜਮ ਕੇ ਤਾਰੀਫ ਕਰ ਰਹੇ ਹਨ ਤਾਂ ਉੱਥੇ ਕੰਗਨਾ ਰਣੌਤ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਇਹ ਨਹੀਂ, ਕੰਗਨਾ ਰਣੌਤ ਨੇ ਤਾਂ ਰਿਹਾਨਾ ਨੂੰ 'ਮੂਰਖ' ਤੱਕ ਕਹਿ ਦਿੱਤਾ ਪਰ ਰਿਹਾਨਾ ਤੋਂ ਬਾਅਦ ਅੰਤਰਰਾਸ਼ਟਰੀ ਹਸਤੀਆਂ ਲਗਾਤਾਰ ਕਿਸਾਨ ਅੰਦਲੋਨ ਨੂੰ ਲੈ ਕੇ ਟਵੀਟ ਕਰ ਰਹੀਆਂ ਹਨ।

ਇਹ ਵੀ ਪੜ੍ਹੋ -ਪਾਕਿ : ਬਲੂਚਿਸਤਾਨ ਸੂਬੇ 'ਚ ਹੋਇਆ ਧਮਾਕਾ, 16 ਜ਼ਖਮੀ

ਰਿਹਾਨਾ ਜਿੰਨੀ ਆਪਣੀ ਗਾਇਕੀ ਲਈ ਜਾਣੀ ਜਾਂਦੀ ਹੈ ਉਨੀਂ ਹੀ ਆਪਣੇ ਚੰਗੇ ਕੰਮਾਂ ਲਈ ਵੀ ਜਾਣੀ ਜਾਂਦੀ ਹੈ। ਰਿਹਾਨਾ ਨੇ 2012 'ਚ ਕਲਾਰਾ ਲਾਇਨੇਲ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਸੀ। ਇਹ ਸੰਗਠਨ ਸਮੁੱਚੀ ਦੁਨੀਆ 'ਚ ਸਿੱਖਿਆ ਅਤੇ ਹੋਰ ਕੰਮਾਂ ਲਈ ਕੰਮ ਕਰ ਰਿਹਾ ਹੈ। ਮਾਰਚ 2020 'ਚ ਰਿਹਾਨਾ ਦੀ ਇਸ ਫਾਉਂਡੇਸ਼ਨ ਨੇ ਕੋਵਿਡ-19 ਨਾਲ ਨਜਿੱਠਣ ਲਈ 50 ਲੱਖ ਡਾਲਰ (ਕਰੀਬ 36 ਕਰੋੜ ਰੁਪਏ) ਦਾਨ ਦਿੱਤੇ ਸਨ।

ਇਹ ਵੀ ਪੜ੍ਹੋ -Twitter ਸਰਵਰ ਡਾਊਨ, ਯੂਜ਼ਰਸ ਪ੍ਰੇਸ਼ਾਨ

ਇਹ ਨਹੀਂ, ਰਿਹਾਨਾ ਨੇ ਅਪ੍ਰੈਲ 2020 'ਚ ਟਵਿੱਟਰ ਦੇ ਸੀ.ਈ.ਓ. ਜੈੱਕ ਡਾਰਸੀ ਨਾਲ ਮਿਲ ਕੇ ਲਾਸ ਏਂਜਲਸ 'ਚ ਕੋਵਿਡ-19 'ਚ ਘਰ 'ਚ ਰਹਿਣ ਦੇ ਹੁਕਮ ਦੌਰਾਨ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਹੱਥ ਮਿਲਾਇਆ ਸੀ।  ਦੋਵਾਂ ਨੇ 42 ਲੱਖ ਡਾਲਰ ਦਾਨ ਦਿੱਤੇ ਸਨ ਜਿਸ 'ਚੋਂ 21 ਲੱਖ ਡਾਲਰ ਰਿਹਾਨਾ ਨੇ ਡੋਨੇਟ ਕੀਤੇ ਸਨ। ਇਹ ਨਹੀਂ, ਰਿਹਾਨਾ ਨੇ ਮਾਰਚ 2020 'ਚ ਹੀ ਕੋਰੋਨਾ ਰਾਹਤ ਲਈ 10 ਲੱਖ ਡਾਲਰ ਡੋਨੇਟ ਕੀਤੇ ਸਨ। ਰਿਹਾਨਾ ਦਾ ਅਸਲੀ ਨਾਂ ਰਾਬਿਨ ਰਿਹਾਨਾ ਫੈਂਟੀ ਹੈ।

ਕੰਗਨਾ ਰਣੌਤ ਦਾ ਰਿਹਾਨਾ 'ਤੇ ਹਮਲਾ
ਕੰਗਨਾ ਰਣੌਤ ਨੇ ਰਿਹਾਨਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ ਸੀ ਕਿ ,''ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹੈ, ਕਿਉਂਕਿ ਉਹ ਕਿਸਾਨ ਨਹੀਂ ਹਨ, ਸਗੋਂ ਅੱਤਵਾਦੀ ਹਨ, ਜੋ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਚੀਨ ਸਾਡੇ ਟੁੱਟੇ ਹੋਏ ਰਾਸ਼ਟਰ 'ਤੇ ਕਬਜ਼ਾ ਕਰ ਸਕੇ ਅਤੇ ਇਸ ਨੂੰ ਯੂ.ਐੱਸ.ਏ. ਦੀ ਤਰ੍ਹਾਂ ਇਕ ਚਾਈਨੀਜ਼ ਕਾਲੋਨੀ ਬਣਾ ਸਕੇ। ਤੁਸੀਂ ਮੂਰਖ ਬਣ ਕੇ ਬੈਠੋ, ਅਸੀਂ ਆਪਣੇ ਰਾਸ਼ਟਰ ਨੂੰ ਇਸ ਤਰ੍ਹਾਂ ਨਹੀਂ ਵੇਚ ਰਹੇ ਹਾਂ, ਜਿਵੇਂ ਤੁਸੀਂ ਡਮੀ ਲੋਕ ਕਰਦੇ ਹੋ।'' ਦੱਸਣਯੋਗ ਹੈ ਕਿ ਕੰਗਨਾ ਕਿਸਾਨਾਂ ਦੇ ਅੰਦੋਲਨ ਦਾ ਸ਼ੁਰੂਆਤ ਤੋਂ ਹੀ ਵਿਰੋਧ ਕਰ ਰਹੀ ਹੈ ਅਤੇ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਟਵਿੱਟਰ 'ਤੇ ਬਹਿਸ ਹੋਈ ਸੀ।


Karan Kumar

Content Editor

Related News