ਇਨਕਮ ਟੈਕਸ ਵਿਭਾਗ ਨੇ ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ 3 ਕਰੋੜ ਦਾ ਨੋਟਿਸ, ਜਾਣੋ ਵਜ੍ਹਾ

10/25/2021 12:14:33 PM

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਇਕ ਰਿਕਸ਼ਾ ਚਾਲਕ ਨੂੰ ਇਨਕਮ ਟੈਕਸ ਵਿਭਾਗ ਵਲੋਂ ਸਾਢੇ ਤਿੰਨ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਐਤਵਾਰ ਨੂੰ ਪੁਲਸ ਨਾਲ ਸੰਪਰਕ ਕੀਤਾ। ਇੱਥੇ ਬਾਕਲਪੁਰ ਖੇਤਰ ਦੀ ਅਮਰ ਕਾਲੋਨੀ ਦੇ ਪ੍ਰਤਾਪ ਸਿੰਘ ਨੇ ਰਾਜਮਾਰਗ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਠੱਗੇ ਜਾਣ ਦਾ ਦਾਅਵਾ ਕੀਤਾ ਹੈ। ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ। ਇਸ ਵਿਚ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪਾ ਕੇ ਆਪਣੀ ਇਹ ਕਹਾਣੀ ਦੱਸੀ ਹੈ।  ਰਿਕਸ਼ਾ ਚਾਲਕ ਨੇ ਕਿਹਾ ਕਿ ਉਸ ਨੇ ਬਾਕਲਪੁਰ ’ਚ ਤੇਜ਼ ਪ੍ਰਤਾਪ ਉਪਾਧਿਆਏ ਦੇ ਜਨ ਸਹੂਲਤ ਕੇਂਦਰ ’ਚ ਪੈਨ ਕਾਰਡ ਲਈ ਅਰਜ਼ੀ ਦਿੱਤੀ ਸੀ, ਕਿਉਂਕਿ ਉਸ ਦੇ ਬੈਂਕ ਨੇ ਉਸ ਨੂੰ ਪੈਨਕਾਰਡ ਜਮ੍ਹਾ ਕਰਨ ਲਈ ਕਿਹਾ ਸੀ। 

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਸਿੰਘ ਅਨੁਸਾਰ ਉਸ ਨੂੰ ਬਾਕਲਪੁਰ ਦੇ ਸੰਜੇ ਸਿੰਘ ਦੇ ਮੋਬਾਇਲ ਨੰਬਰ ਤੋਂ ਰੰਗੀਨ ਪੈਨਕਾਰਡ ਦੀ ਕਾਪੀ ਮਿਲੀ। ਕਿਉਂਕਿ ਉਹ ਪੜ੍ਹਿਆ-ਲਿਖਿਆ ਨਹੀਂ ਹੈ, ਇਸ ਲਈ ਉਸ ਨੇ ਮੂਲ ਪੈਨ ਅਤੇ ਉਸ ਦੀ ਰੰਗੀਨ ਕਾਪੀ ’ਚ ਫ਼ਰਕ ਨਹੀਂ ਕਰ ਸਕਿਆ। ਉਸ ਨੂੰ ਆਪਣਾ ਪੈਨਕਾਰਡ ਪਾਉਣ ਲਈ ਤਿੰਨ ਮਹੀਨੇ ਤੱਕ ਜਗ੍ਹਾ-ਜਗ੍ਹਾ ਚੱਕਰ ਕੱਟਣੇ ਪਏ। ਉਸ ਨੂੰ 19 ਅਕਤੂਬਰ ਨੂੰ ਇਨਕਮ ਟੈਕਸ ਅਧਿਕਾਰੀਆਂ ਦਾ ਫ਼ੋਨ ਆਇਆ ਅਤੇ ਉਸ ਨੂੰ ਨੋਟਿਸ ਦਿੱਤਾ ਗਿਆ ਕਿ ਉਸ ਨੇ 3,47,54,896 ਰੁਪਏ ਦਾ ਭੁਗਤਾਨ ਕਰਨਾ ਹੈ। ਸਿੰਘ ਅਨੁਸਾਰ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਜਗ੍ਹਾ ਲੈ ਕੇ ਉਸ ਦੇ ਨਾਮ ’ਤੇ ਜੀ.ਐੱਸ.ਟੀ. ਨੰਬਰ ਪ੍ਰਾਪਤ ਕੀਤਾ ਅਤੇ ਉਸ ਨੇ 2018-19 ’ਚ 43,44,36,201 ਰੁਪਏ ਦਾ ਕਾਰੋਬਾਰ ਕੀਤਾ। ਸਿੰਘ ਅਨੁਸਾਰ ਇਨਕਮ ਟੈਕਸ ਅਧਿਕਾਰੀਆਂ ਨੇ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News