ਏਸ਼ੀਆ ਦਾ ਸਭ ਤੋਂ ਅਮੀਰ ਹੈ ਇਹ ਪਿੰਡ, 7,000 ਕਰੋੜ ਰੁਪਏ ਦੀਆਂ ਨੇ ਪਿੰਡ ਵਾਲੀਆਂ ਕੋਲ FD
Friday, Apr 04, 2025 - 12:16 PM (IST)

ਨੈਸ਼ਨਲ ਡੈਸਕ- ਹੁਣ ਤੱਕ ਤੁਸੀਂ ਦੁਨੀਆ ਦੇ ਅਮੀਰ ਦੇਸ਼ਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਏਸ਼ੀਆ ਦੇ ਸਭ ਤੋਂ ਅਮੀਰ ਪਿੰਡ ਬਾਰੇ ਜਾਣਦੇ ਹੋ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪਿੰਡ ਭਾਰਤ ਵਿੱਚ ਮੌਜੂਦ ਹੈ। ਗੁਜਰਾਤ ਦੇ ਭੁਜ ਦੇ ਇੱਕ ਛੋਟੇ ਜਿਹੇ ਪਿੰਡ ਮਾਧਾਪੁਰ ਨੂੰ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਕਿਹਾ ਜਾਂਦਾ ਹੈ। ਇਸ ਪਿੰਡ ਦੀ ਆਬਾਦੀ ਸਿਰਫ਼ 32,000 ਹੈ, ਪਰ ਇਸ ਪਿੰਡ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦੇ ਫਿਕਸਡ ਡਿਪਾਜ਼ਿਟ ਹਨ। ਇਸ ਰਿਕਾਰਡ ਨੂੰ ਭਾਰਤ ਸਰਕਾਰ ਨੇ ਵੀ ਮਾਨਤਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ ਏਅਰਪੋਰਟ 'ਤੇ 30 ਘੰਟੇ ਤੋਂ ਫਸੇ ਭਾਰਤੀ ਯਾਤਰੀ, ਲੰਡਨ ਤੋਂ ਮੁੰਬਈ ਆ ਰਹੀ ਸੀ ਫਲਾਈਟ
ਪਿੰਡ ਵਿੱਚ 17 ਬੈਂਕ
ਮਾਧਾਪੁਰ ਦੀ ਸਫਲਤਾ ਦਾ ਰਾਜ਼ ਇਸਦੇ ਐਨ.ਆਰ.ਆਈ ਭਾਈਚਾਰੇ ਵਿੱਚ ਹੈ, ਜੋ ਕਿ ਪਿੰਡ ਦੀ ਆਬਾਦੀ ਦਾ 65% ਬਣਦਾ ਹੈ। ਇਹ ਪ੍ਰਵਾਸੀ ਭਾਰਤੀ ਮੁੱਖ ਤੌਰ ‘ਤੇ ਅਫਰੀਕਾ, ਅਮਰੀਕਾ, ਯੂ.ਕੇ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸੇ ਹੋਏ ਹਨ ਅਤੇ ਵੱਡੇ ਪੱਧਰ ‘ਤੇ ਆਪਣੇ ਪਿੰਡਾਂ ਵਿੱਚ ਪੈਸੇ ਭੇਜਦੇ ਰਹਿੰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਧਾਪੁਰ ਵਿੱਚ ਭੇਜੇ ਪੈਸੇ ਦੀ ਵਰਤੋਂ ਪਿੰਡ ਦੇ ਵਿਕਾਸ ਲਈ ਕੀਤੀ ਗਈ ਹੈ। ਇਸ ਪੈਸੇ ਨਾਲ ਚੰਗੀਆਂ ਸੜਕਾਂ, ਝੀਲਾਂ, ਸਕੂਲ, ਕਾਲਜ, ਸਿਹਤ ਕੇਂਦਰ ਅਤੇ ਮੰਦਰ ਬਣਾਏ ਗਏ ਹਨ। ਐਨ.ਆਰ.ਆਈ ਨਿਵੇਸ਼ਾਂ ਨੇ ਮਾਧਾਪੁਰ ਨੂੰ ਇੱਕ ਵੈਲਥ ਹੱਬ ਬਣਾ ਦਿੱਤਾ ਹੈ, ਜਿਸ ਨਾਲ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਦਾ ਧਿਆਨ ਖਿੱਚਿਆ ਗਿਆ ਹੈ। ਇਸ ਵੇਲੇ ਇੱਥੇ 17 ਬੈਂਕ ਹਨ। ਇਸ ਵਿੱਚ SBI, HDFC, ICICI, PNB ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ। ਮਾਧਾਪੁਰ ਅੱਜ ਜਿਸ ਮੁਕਾਮ 'ਤੇ ਹੈ ਪਿੰਡ ਵਾਸੀਆਂ ਨੂੰ ਉਸ 'ਤੇ ਬਹੁਤ ਮਾਣ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੋਂ ਦੀ ਜ਼ਿਆਦਾਤਰ ਦੌਲਤ ਅਫਰੀਕਾ ਵਿੱਚ ਉਸਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਤੋਂ ਆਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।