ਆਮ ਆਦਮੀ ਮੁਹੱਲਾ ਕਲੀਨਿਕ 'ਚ ਅਮੀਰ ਲੋਕ ਵੀ ਕਰਵਾ ਰਹੇ ਇਲਾਜ, ਉੱਥੇ ਡਾਕਟਰ ਤੇ ਸੇਵਾਵਾਂ ਬਿਹਤਰ: ਕੇਜਰੀਵਾਲ
Tuesday, Aug 22, 2023 - 05:41 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਸਮੇਂ 'ਚ ਦਿੱਲੀ 'ਚ ਕੁੱਲ 533 ਆਮ ਆਦਮੀ ਮੁਹੱਲਾ ਕਲੀਨਿਕ (ਏ.ਏ.ਐੱਮ.ਸੀ.) ਚੱਲ ਰਹੇ ਹਨ ਅਤੇ ਅਮੀਰ ਲੋਕ ਵੀ ਇਨ੍ਹਾਂ ਮੈਡੀਕਲ ਸਹੂਲਤਾਂ 'ਚ ਇਲਾਜ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਉਥੇ ਡਾਕਟਰ ਅਤੇ ਸੇਵਾਵਾਂ ਚੰਗੀਆਂ ਹਨ।
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)
ਤਿਲਕ ਨਗਰ ਦੀ ਕੇਸ਼ੋਪੁਰ ਮੰਡੀ 'ਚ ਇਕ ਨਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਤੋਂ ਬਾਅਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਾਲ 2022-23 'ਚ ਆਮ ਆਦਮੀ ਮੁਹੱਲਾ ਕਲੀਨਿਕ (ਏ.ਏ.ਐੱਮ.ਸੀ.) ਦੇ ਬਾਹਰੀ ਰੋਗੀ ਵਿਭਾਗ (ਓ.ਪੀ.ਡੀ.) 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੋ ਕਰੋੜ ਤੋਂ ਜ਼ਿਆਦਾ ਸੀ ਅਤੇ ਇਸ ਦੌਰਾਨ 10 ਲੱਖ ਤੋਂ ਜ਼ਿਆਦਾ ਪ੍ਰੀਖਣ ਕੀਤੇ ਗਏ ਸਨ।
ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ 'ਚ ਮੰਗਲਵਾਰ ਨੂੰ ਪੰਜ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ 'ਚੋਂ ਇਕ ਏ.ਏ.ਐੱਮ.ਸੀ. ਕੇਸ਼ੋਪੁਰ ਮੰਡੀ 'ਚ ਹੈ। ਬਾਕੀ ਚਾਰ ਏ.ਏ.ਐੱਮ.ਸੀ. ਸ਼ਾਹਬਾਦ ਡੇਰੀ ਇਲਾਕੇ ਦੇ ਬਲਾਕ ਸੀ 'ਚ, ਕਾਲਕਾਜੀ ਮਾਰਕੀਟ ਦੇ ਬਲਾਕ ਐੱਲ. 'ਚ, ਗੋਵਿੰਦਪੁਰੀ ਦੇ ਗੁਰੂ ਰਵਿਦਾਸ ਮਾਰਗ 'ਚ ਅਤੇ ਸ਼ਾਹਬਾਦ ਡੇਰੀ ਦੇ ਬਲਾਕ ਡੀ 'ਚ ਹਨ।
ਇਹ ਵੀ ਪੜ੍ਹੋ– 48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ
मेरा वादा है कि दिल्ली की जनता के काम रूकने नहीं देंगे। आज दिल्ली में 5 नए मोहल्ला क्लीनिक की शुरुआत की। https://t.co/DARPBHu13W
— Arvind Kejriwal (@ArvindKejriwal) August 22, 2023
ਇਹ ਵੀ ਪੜ੍ਹੋ– ਭਾਰਤ ਦੇ ਸਭ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਮੌਤ
ਦਿੱਲੀ 'ਚ ਪ੍ਰਾਇਮਰੀ ਹੈਲਥਕੇਅਰ ਸਿਸਟਮ ਨੂੰ ਹੁਲਾਰਾ ਦੇਣ ਲਈ ਮੁਹੱਲਾ ਕਲੀਨਿਕ ਕੇਜਰੀਵਾਲ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇਕ ਹੈ। ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਦਿੱਲੀ 'ਚ ਕੁੱਲ 533 ਮੁਹੱਲਾ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ 'ਚੋਂ 512 ਸਵੇਰੇ ਜਦਕਿ 21 ਏ.ਏ.ਐੱਮ.ਸੀ. ਸ਼ਾਮ ਨੂੰ ਖੁੱਲ੍ਹਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾ ਮੁਹੱਲਾ ਕਲੀਨਿਕਾਂ ਦੀ ਗਿਣਤੀ ਵਧਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਏ ਜਾਂਦੇ ਹਨ।
ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8