ਰਾਜਮਾਂਹ-ਚੌਲ ਖਾਣ ਵਾਲਿਆਂ ਲਈ ਖੁਸ਼ਖਬਰੀ!

11/26/2019 2:48:22 PM

ਨਵੀਂ ਦਿੱਲੀ (ਇੰਟ.) : ਰਾਜਮਾਂਹ-ਚੌਲ ਖਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਜੇਕਰ ਤੁਹਾਨੂੰ ਵੀ ਰਾਜਮਾਂਹ, ਮਟਰ, ਲੋਬੀਆ, ਮਾਂਹ ਅਤੇ ਦਾਲ ਮੱਖਣੀ ਦਾ ਸ਼ੌਕ ਹੈ ਤਾਂ ਇਹ ਖਬਰ ਪੜ੍ਹ ਕੇ ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ, ਕਿਉਂਕਿ ਹਾਲ ਹੀ 'ਚ ਹੋਈ ਇਕ ਤਾਜ਼ਾ ਰਿਸਰਚ 'ਚ ਇਹ ਗੱਲ ਸਾਬਿਤ ਹੋਈ ਹੈ ਕਿ ਜਿਨ੍ਹਾਂ ਲੋਕਾਂ ਦੇ ਡਾਈਟ ਪਲਾਨ 'ਚ ਰਾਜਮਾਂਹ ਅਤੇ ਮਟਰ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ ਕਾਰਡੀਓਵੈਸਕੁਲਰ ਡਿਜ਼ੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ। 'ਅਡਵਾਂਸਿਸ ਇਨ ਨਿਊਟਰੀਸ਼ਨ' ਜਨਰਲ 'ਚ ਪ੍ਰਕਾਸ਼ਿਤ ਹੋਈ ਤਾਜ਼ਾ ਰਿਪੋਰਟ 'ਚ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੀ ਡਾਈਟ 'ਚ ਰਾਜਮਾਂਹ, ਮਟਰ ਅਤੇ ਹੋਰ ਫਲੀਆਂ ਵੱਧ ਮਾਤਰਾ 'ਚ ਸ਼ਾਮਲ ਹੁੰਦੀਆਂ ਹਨ, ਉਨ੍ਹਾਂ ਨੂੰ ਕਾਰਡੀਓਮੈਟਾਬਾਲਿਕ ਡਿਜ਼ੀਜ਼ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ, ਕਿਉਂਕਿ ਫਲੀਆਂ ਤੋਂ ਮਿਲੇ ਪੋਸ਼ਟਿਕ ਤੱਤ ਇਨ੍ਹਾਂ ਬੀਮਾਰੀਆਂ ਨਾਲ ਸਬੰਧਿਤ ਐਲੀਮੈਂਟਸ ਨੂੰ ਸਰੀਰ 'ਚ ਬਣਨ ਹੀ ਨਹੀਂ ਦਿੰਦੇ। ਖੋਜਕਾਰਾਂ ਅਨੁਸਾਰ ਦਿਲ ਦੀ ਬੀਮਾਰੀ ਦਾ ਖਤਰਾ ਲੇਗਮ ਅਤੇ ਬੀਨਸ ਘਟਾਉਂਦੇ ਹਨ ਕਿਉਂਕਿ ਇਨ੍ਹਾਂ 'ਚ ਫਾਈਬਰ ਅਤੇ ਪ੍ਰੋਟੀਨ ਵੱਡੀ ਮਾਤਰਾ 'ਚ ਹੁੰਦਾ ਹੈ। ਨਾਲ ਹੀ ਇਹ ਮਾਈਕਰੋਨਿਊਟ੍ਰੀਐਂਟਸ ਨਾਲ ਵੀ ਭਰਪੂਰ ਹੁੰਦਾ ਹੈ। ਇੰਨਾ ਹੀ ਨਹੀਂ, ਇਸ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਇਹ ਕੋਲੈਸਟ੍ਰੋਲ ਫ੍ਰੀ ਹੁੰਦੀ ਹੈ।

ਖੋਜਕਾਰਾਂ ਅਨੁਸਾਰ, ਜੋ ਲੋਕ ਵੱਧ ਮਾਤਰਾ 'ਚ ਫਲੀਆਂ ਦੀ ਡਾਈਟ ਲੈਂਦੇ ਹਨ, ਉਨ੍ਹਾਂ 'ਚ ਘੱਟ ਮਾਤਰਾ 'ਚ ਫਲੀਆਂ ਖਾਣ ਵਾਲੇ ਲੋਕਾਂ ਦੀ ਤੁਲਨਾ 'ਚ ਕੋਰੋਨਰੀ ਹਾਰਟ ਡਿਜ਼ੀਜ਼, ਕਾਰਡੀਓਵੈਸਕੁਲਰ ਡਿਜ਼ੀਜ਼ ਅਤੇ ਹਾਈਪ੍ਰਟੈਂਸ਼ਨ ਵਰਗੀਆਂ ਬੀਮਾਰੀਆਂ ਹੋਣ ਦਾ ਚਾਂਸ 10 ਫੀਸਦੀ ਤੱਕ ਘੱਟ ਹੁੰਦਾ ਹੈ। ਰਾਜਮਾਂਹ-ਚੌਲ ਜਾਂ ਮਟਰ-ਚੌਲ ਖਾਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੀਏ ਕਿ ਤੁਸੀਂ ਜਿਹੜੇ ਚੌਲ ਖਾ ਰਹੇ ਹੋ, ਉਹ ਪੋਲਿਸ਼ਡ ਨਾ ਹੋਣ, ਕਿਉਂਕਿ ਪੋਲਿਸ਼ਡ ਚੌਲ ਖਾਣ ਨਾਲ ਬੇਰੀ-ਬੇਰੀ ਨਾਮਕ ਬੀਮਾਰੀ ਹੁੰਦੀ ਹੈ ਅਤੇ ਇਹ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਕਾਰਣ ਬਣ ਸਕਦੀ ਹੈ।


Anuradha

Content Editor

Related News