ਭਾਰਤ ’ਚ 3600 ਕਰੋੜ ਦਾ ਨਿਵੇਸ਼ ਕਰੇਗੀ ਆਰ. ਐੱਚ. ਆਈ. ਮੈਗਨੇਸਿਟਾ

Monday, Feb 20, 2023 - 12:45 AM (IST)

ਭਾਰਤ ’ਚ 3600 ਕਰੋੜ ਦਾ ਨਿਵੇਸ਼ ਕਰੇਗੀ ਆਰ. ਐੱਚ. ਆਈ. ਮੈਗਨੇਸਿਟਾ

ਨਵੀਂ ਦਿੱਲੀ (ਭਾਸ਼ਾ) : ਵਿਆਨਾ ਦੀ ਕੰਪਨੀ ਆਰ. ਐੱਚ. ਆਈ. ਮੈਗਨੇਸਿਟਾ ਭਾਰਤ ’ਚ ਆਪਣੀ ਉਤਪਾਦਨ ਸਮਰੱਥਾ ਵਧਾਉਣ ਅਤੇ ਪਲਾਂਟਾਂ ਦੇ ਆਧੁਨਿਕੀਕਰਨ ਲਈ ਅਗਲੇ 2 ਤੋਂ 3 ਸਾਲਾਂ ਵਿਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੇ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਟੀਫਨ ਬੋਰਗੇਸ ਨੇ ਇਹ ਜਾਣਕਾਰੀ ਦਿੱਤੀ।

ਬੋਰਗੇਸ ਨੇ ਕਿਹਾ ਕਿ ਕੰਪਨੀ ਨੇ 3,600 ਕਰੋੜ ਰੁਪਏ ਦੇ ਪੂੰਜੀਗਤ ਖਰਚ ਦੇ ਇਕ ਹਿੱਸੇ ਦੀ ਵਰਤੋਂ ਭਾਰਤ ਵਿਚ 2 ਰਿਫ੍ਰੈਕਟਰੀ ਜਾਇਦਾਦਾਂ ਦੇ ਐਕਵਾਇਰ ’ਚ ਕੀਤੀ ਹੈ। ਸੀ. ਈ. ਓ. ਨੇ ਕਿਹਾ,“ਅਸੀਂ ਭਾਰਤ ’ਚ ਨਿਵੇਸ਼ ਲਈ 3,600 ਕਰੋੜ ਰੁਪਏ ਰੱਖੇ ਹਨ। ਇਸ ਰਕਮ ਦੀ ਵਰਤੋਂ ਭਾਰਤ ’ਚ ਐਕਵਾਇਰ ਤੇ ਪੁਰਾਣੀਆਂ ਸਹੂਲਤਾਂ ਦੀ ਸਮਰੱਥਾ ਵਧਾਉਣ ’ਤੇ ਕੀਤੀ ਜਾਵੇਗੀ।’’

ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਕੰਪਨੀ ਆਪਣੀ ਸਹਾਇਕ ਕੰਪਨੀ ਆਰ. ਐੱਚ. ਆਈ. ਮੈਗਨੇਸਿਟਾ ਇੰਡੀਆ ਲਿਮਟਿਡ ਰਾਹੀਂ ਕਰੇਗੀ। ਆਰ. ਐੱਚ. ਆਈ. ਮੈਗਨੇਸਿਟਾ ਇੰਡੀਆ ਇਸਪਾਤ, ਸੀਮੈਂਟ, ਗੈਰ-ਲੋਹ ਧਾਤੂ ਅਤੇ ਕੱਚ ਉਦਯੋਗ ਲਈ ਰਿਫ੍ਰੈਕਟਰੀ ਉਤਪਾਦਾਂ ਪ੍ਰਣਾਲੀਆਂ ਅਤੇ ਹੱਲਾਂ ਦਾ ਵਿਨਿਰਮਾਣ ਅਤੇ ਸਪਲਾਈ ਕਰਦੀ ਹੈ। ਕੰਪਨੀ ਨੇ ਹਾਲ ਹੀ ਵਿਚ ਕ੍ਰਮਵਾਰ 1,708 ਕਰੋੜ ਰੁਪਏ ਅਤੇ 621 ਕਰੋੜ ਰੁਪਏ ’ਚ ਡਾਲਮੀਆ ਓ. ਸੀ. ਐੱਲ. ਅਤੇ ਹਾਈ-ਟੈੱਕ ਕੈਮੀਕਲਜ਼ ਦੇ ਰਿਫ੍ਰੈਕਟਰੀ ਕਾਰੋਬਾਰ ਦਾ ਐਕਵਾਇਰ ਪੂਰਾ ਕੀਤਾ ਹੈ।


author

Mandeep Singh

Content Editor

Related News