RG Kar Hospital case: ''ਲਾਸ਼ਾਂ ਦਾ ਕਾਰੋਬਾਰ ਕਰਦੇ ਸਨ ਸੰਦੀਪ ਘੋਸ਼'', 1 ਸਾਲ ਪਹਿਲਾਂ ਲੱਗੇ ਸਨ ਗੰਭੀਰ ਦੋਸ਼

Thursday, Aug 22, 2024 - 07:12 AM (IST)

RG Kar Hospital case: ''ਲਾਸ਼ਾਂ ਦਾ ਕਾਰੋਬਾਰ ਕਰਦੇ ਸਨ ਸੰਦੀਪ ਘੋਸ਼'', 1 ਸਾਲ ਪਹਿਲਾਂ ਲੱਗੇ ਸਨ ਗੰਭੀਰ ਦੋਸ਼

ਕੋਲਕਾਤਾ : ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਮੁਖੀ ਸੰਦੀਪ ਘੋਸ਼ 'ਤੇ ਲਾਸ਼ਾਂ ਵੇਚਣ ਅਤੇ ਬਾਇਓਮੈਡੀਕਲ ਉਤਪਾਦਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਆਰ.ਜੀ. ਕਰ ਕਾਲਜ ਦੇ ਤੱਤਕਾਲੀ ਡਿਪਟੀ ਸੁਪਰਡੈਂਟ ਅਖਤਰ ਅਲੀ ਦਾ ਦਾਅਵਾ ਹੈ ਕਿ ਉਸ ਨੇ ਇਕ ਸਾਲ ਪਹਿਲਾਂ ਇਹ ਦੋਸ਼ ਲਾਏ ਸਨ ਪਰ ਪੁਲਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਸੀ। ਆਰ.ਜੀ. ਕਰ ਹਸਪਤਾਲ ਵਿਚ ਇਕ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਸੀਬੀਆਈ ਨੇ ਸੰਦੀਪ ਘੋਸ਼ ਤੋਂ ਪੁੱਛਗਿੱਛ ਕੀਤੀ ਹੈ।

ਅਖਤਰ ਅਲੀ ਇਸ ਸਮੇਂ ਮੁਰਸ਼ਿਦਾਬਾਦ ਮੈਡੀਕਲ ਕਾਲਜ ਵਿਚ ਡਿਪਟੀ ਸੁਪਰਡੈਂਟ ਵਜੋਂ ਤਾਇਨਾਤ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਲੀ ਨੇ ਕਿਹਾ ਕਿ ਉਨ੍ਹਾਂ ਨੇ ਘੋਸ਼ ਖਿਲਾਫ ਭ੍ਰਿਸ਼ਟਾਚਾਰ ਰੋਕੂ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਘੋਸ਼ 'ਤੇ ਭ੍ਰਿਸ਼ਟਾਚਾਰ, ਲਾਸ਼ਾਂ ਦੀ ਤਸਕਰੀ ਅਤੇ ਬਾਇਓਮੈਡੀਕਲ ਦੇ ਦੋਸ਼ ਸਨ।

ਅਲੀ ਨੇ ਦੱਸਿਆ ਕਿ ਇਸ ਤਸਕਰੀ ਦੀ ਖੇਡ ਵਿਚ ਖਾਨ ਨਾਮ ਦਾ ਇਕ ਸੁਰੱਖਿਆ ਅਧਿਕਾਰੀ ਵੀ ਸ਼ਾਮਲ ਸੀ। ਅਲੀ ਨੇ ਡਾਕਟਰ ਘੋਸ਼ 'ਤੇ ਵਰਕ ਆਰਡਰ ਜਾਂ ਕੰਟਰੈਕਟ ਦੇਣ ਲਈ 20 ਫੀਸਦੀ ਰਿਸ਼ਵਤ ਲੈਣ ਅਤੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਫੇਲ੍ਹ ਕਰਨ ਦਾ ਦੋਸ਼ ਵੀ ਲਗਾਇਆ ਸੀ। ਉਨ੍ਹਾਂ ਨੇ ਸੰਦੀਪ ਘੋਸ਼ ਨੂੰ ਸਮੱਗਲਿੰਗ ਮਾਫੀਆ ਕਿਹਾ ਹੈ।

ਆਰ.ਜੀ. ਮੈਡੀਕਲ ਕਾਲਜ 'ਚ ਚੱਲਿਆ ਗੁੰਡਾ ਗਿਰੋਹ ਦਾ ਰਾਜ
ਕੋਲਕਾਤਾ ਦੇ ਆਰ.ਜੀ ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਤੋਂ ਬਾਅਦ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ ਅਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਡਾ. ਸੰਦੀਪ ਘੋਸ਼ ਦੇ ਉਕਸਾਉਣ 'ਤੇ ਗੁੰਡਾ ਗੈਂਗ ਨੇ ਆਰ.ਜੀ ਕਾਲਜ 'ਤੇ ਰਾਜ ਕੀਤਾ।

ਇਹ ਗਿਰੋਹ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਵਿਚ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਫਿਰੌਤੀ ਵਿਚ ਸ਼ਾਮਲ ਸੀ। ਐਸੋਸੀਏਸ਼ਨ ਆਫ ਹੈਲਥ ਸਰਵਿਸ ਡਾਕਟਰਜ਼ ਵੈਸਟ ਬੰਗਾਲ (ਏ.ਐੱਚ.ਐੱਸ.ਡੀ.ਡਬਲਿਊ.ਬੀ.) ਦੇ ਜਨਰਲ ਸਕੱਤਰ ਅਤੇ ਆਰਥੋਪੈਡਿਕ ਸਰਜਨ ਡਾ: ਉਤਪਲ ਬੰਦੋਪਾਧਿਆਏ ਨੇ ਗੱਲਬਾਤ ਦੌਰਾਨ ਖੁਲਾਸਾ ਕੀਤਾ ਹੈ ਕਿ ਇਕ ਸਾਲ ਪਹਿਲਾਂ ਆਰ.ਜੀ ਕਰ ਹਸਪਤਾਲ ਦੇ ਡਿਪਟੀ ਸੁਪਰਡੈਂਟ ਨੇ ਇਕ ਹਜ਼ਾਰ ਪੰਨਿਆਂ ਦਾ ਦਸਤਾਵੇਜ਼ ਦਿੱਤਾ ਸੀ। ਸਿਹਤ ਵਿਭਾਗ ਨੂੰ ਜਮ੍ਹਾ ਕਰਵਾ ਦਿੱਤਾ ਸੀ। ਇਸ ਵਿਚ ਦੋਸ਼ ਲਾਇਆ ਗਿਆ ਸੀ ਕਿ ਆਰ.ਜੀ ਕਾਰ ਮੈਡੀਕਲ ਵਿਚ ਗੁੰਡਿਆਂ ਦਾ ਇੱਕ ਗਿਰੋਹ ਹੈ ਜੋ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ ਅਤੇ ਫਿਰੌਤੀ ਦਾ ਕਾਰੋਬਾਰ ਚਲਾ ਰਿਹਾ ਹੈ।

ਇਹ ਸਾਰੀ ਜਾਣਕਾਰੀ ਉਨ੍ਹਾਂ ਦਸਤਾਵੇਜ਼ਾਂ ਵਿਚ ਹੈ। ਇਲਜ਼ਾਮ ਹੈ ਕਿ ਇਹ ਗਿਰੋਹ ਪਾਰਕਿੰਗ ਵਾਲੇ ਲੋਕਾਂ ਤੋਂ ਪੈਸੇ ਅਤੇ ਆਸਪਾਸ ਦੀਆਂ ਦੁਕਾਨਾਂ ਤੋਂ ਪੈਸੇ ਵਸੂਲਦਾ ਹੈ। ਹਸਪਤਾਲ ਦੇ ਕੂੜੇ ਵਿਚ ਭ੍ਰਿਸ਼ਟਾਚਾਰ ਹੈ। ਨਸ਼ੇ ਦੇ ਲੈਣ-ਦੇਣ ਵਿਚ ਜ਼ਬਰਦਸਤੀ ਕੀਤੀ ਜਾਂਦੀ ਹੈ। ਹਸਪਤਾਲ ਵਿਚ ਗੁੰਡਾ ਗੈਂਗ ਦਾ ਰਾਜ ਹੈ। ਹਸਪਤਾਲ ਵਿਚ ਕੋਈ ਵੀ ਉਨ੍ਹਾਂ ਦੇ ਡਰ ਕਾਰਨ ਮੂੰਹ ਨਹੀਂ ਖੋਲ੍ਹ ਸਕਿਆ। ਹੁਣ ਡਾਕਟਰ ਸੰਦੀਪ ਘੋਸ਼ ਖਿਲਾਫ ਵਿੱਤੀ ਮਾਮਲਿਆਂ ਦੀ ਜਾਂਚ ਲਈ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News