ਆਰਜੀ ਕਰ ਕਤਲ-ਰੇਪ ਮਾਮਲੇ ''ਚ ਸਾਬਕਾ ਤ੍ਰਿਣਮੂਲ ਵਿਧਾਇਕ ਨਿਰਮਲ ਘੋਸ਼ ਗ੍ਰਿਫ਼ਾਤਰ

Thursday, Aug 13, 2026 - 04:53 PM (IST)

ਆਰਜੀ ਕਰ ਕਤਲ-ਰੇਪ ਮਾਮਲੇ ''ਚ ਸਾਬਕਾ ਤ੍ਰਿਣਮੂਲ ਵਿਧਾਇਕ ਨਿਰਮਲ ਘੋਸ਼ ਗ੍ਰਿਫ਼ਾਤਰ

ਕੋਲਕਾਤਾ- ਕੋਲਕਾਤਾ ਦੇ ਸਰਕਾਰੀ ਆਰਜੀ ਕਰ ਹਸਪਤਾਲ 'ਚ 2024 'ਚ ਇਕ ਮਹਿਲਾ ਸਿਖਲਾਈ ਡਾਕਟਰ ਦਾ ਜਬਰ ਜ਼ਿਨਾਹ ਮਗਰੋਂ ਕਤਲ ਹੋਣ ਤੋਂ ਬਾਅਦ ਪੀੜਤਾ ਦੀ ਲਾਸ਼ ਦਾ 'ਜਲਦਬਾਜ਼ੀ 'ਚ' ਅੰਤਿਮ ਸੰਸਕਾਰ ਕਰਾਉਣ ਦੇ ਦੋਸ਼ 'ਚ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਨਿਰਮਲ ਘੋਸ਼ ਨੂੰ ਵੀਰਵਾਰ ਨੂੰ ਓਡੀਸ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਪਾਨੀਹਾਟੀ ਦੇ ਸਾਬਕਾ ਵਿਧਾਇਕ ਘੋਸ਼ ਨੂੰ ਸਬੂਤ ਮਿਟਾਉਣ, ਅਪਰਾਧਕ ਸਾਜਿਸ਼ ਰਚਣ ਅਤੇ ਕਿਸੇ ਨੂੰ ਉਸ ਦੀ ਮਰਜ਼ੀ ਖ਼ਿਲਾਫ਼ ਕੰਮ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਗ੍ਰਿਫ਼ਤਾਰੀ ਪੀੜਤਾ ਦੇ ਪਿਤਾ ਵਲੋਂ ਸੋਮਵਾਰ ਨੂੰ ਖਾਰਦਾਹਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਘੋਸ਼ ਉਨ੍ਹਾਂ ਤਿੰਨ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਉਸ ਦੀ ਧੀ ਦੀ ਲਾਸ਼ ਦਾ ਜਲਦਬਾਜ਼ੀ 'ਚ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਕੀਤਾ ਸੀ। ਪਾਨੀਹਾਟੀ 'ਚ ਐਤਵਾਰ ਨੂੰ ਪੀੜਤ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ਾਮਲ ਹੋਏ। ਪ੍ਰੋਗਰਾਮ ਤੋਂ ਬਾਅਦ ਸੁਵੇਂਦੂ ਨੇ ਬੈਰਕਪੁਰ ਦੇ ਪੁਲਸ ਕਮਿਸ਼ਨਰ ਨੂੰ ਜਲਦਬਾਜ਼ੀ 'ਚ ਕੀਤੇ ਗਏ ਅੰਤਿਮ ਸੰਸਕਾਰ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦਾ ਨਿਰਦੇਸ਼ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News