ਵਿਧਾਇਕ ''ਤੇ 2 ਦਿਨਾਂ ''ਚ 2 ਵਾਰ ਹਮਲਾ ! TMC ਦੇ MLA ਨੇ ਕੀਤਾ ਦਾਅਵਾ

Sunday, Sep 27, 2026 - 05:46 PM (IST)

ਵਿਧਾਇਕ ''ਤੇ 2 ਦਿਨਾਂ ''ਚ 2 ਵਾਰ ਹਮਲਾ ! TMC ਦੇ MLA ਨੇ ਕੀਤਾ ਦਾਅਵਾ

ਕੋਲਕਾਤਾ (ਏਜੰਸੀ)- ਮਮਤਾ ਬੈਨਰਜੀ ਦੇ ਖੇਮੇ ਨਾਲ ਜੁੜੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਕੁਨਾਲ ਘੋਸ਼ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਪੂਰਬੀ ਕੋਲਕਾਤਾ ਦੇ ਬੇਲੀਆਘਾਟਾ ਵਿਧਾਨ ਸਭਾ ਹਲਕੇ 'ਚ ਇਕ ਸਮਾਗਮ 'ਚ ਜਾਂਦੇ ਸਮੇਂ ਉਨ੍ਹਾਂ ਦੀ ਕਾਰ 'ਤੇ ਹਮਲਾ ਕੀਤਾ ਗਿਆ। ਘੋਸ਼ ਨੇ ਦਾਅਵਾ ਕੀਤਾ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਾਰਕੇਲਡਾਂਗਾ ਖੇਤਰ 'ਚ ਹਥੌੜਿਆਂ ਨਾਲ ਉਨ੍ਹਾਂ ਦੀ ਕਾਰ ਦੀ ਵਿੰਡਸ਼ੀਲਡ ਤੋੜ ਦਿੱਤੀ, ਜਦੋਂ ਕਿ ਉਨ੍ਹਾਂ 'ਚੋਂ ਇਕ ਨੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ 'ਤੇ ਬੰਦੂਕ ਤਾਣੀ।

ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਹੁਗਲੀ ਜ਼ਿਲ੍ਹੇ 'ਚ ਮਮਤਾ ਬੈਨਰਜੀ ਦੀ ਇਕ ਮੀਟਿੰਗ 'ਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਉਨ੍ਹਾਂ ਦੀ ਕਾਰ 'ਤੇ ਕਥਿਤ ਤੌਰ 'ਤੇ ਪੱਥਰ ਅਤੇ ਆਂਡੇ ਸੁੱਟੇ ਗਏ। ਪੱਤਰਕਾਰਾਂ ਨੂੰ ਸ਼ੀਸ਼ੇ ਦੇ ਟੁਕੜੇ ਦਿਖਾਉਂਦੇ ਹੋਏ ਘੋਸ਼ ਨੇ ਕਿਹਾ, "ਕੱਲ੍ਹ ਮੇਰੇ 'ਤੇ ਉੱਤਰਪਾਰਾ 'ਚ ਹਮਲਾ ਹੋਇਆ ਸੀ। ਅੱਜ ਉਹ ਮੈਨੂੰ ਮਾਰਨਾ ਚਾਹੁੰਦੇ ਸਨ।"

ਘੋਸ਼ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਇਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉੱਤਰਪਾਰਾ 'ਚ ਹੋਏ ਕਥਿਤ ਹਮਲੇ ਤੋਂ ਬਾਅਦ, ਘੋਸ਼ ਆਪਣੀ ਕਾਰ ਕੋਲਕਾਤਾ 'ਚ ਪੱਛਮੀ ਬੰਗਾਲ ਪੁਲਸ ਹੈੱਡਕੁਆਰਟਰ, ਭਵਾਨੀ ਭਵਨ ਲੈ ਗਏ, ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਿਰ ਘੋਸ਼ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।

ਤ੍ਰਿਣਮੂਲ ਵਿਧਾਇਕ ਨੇ ਦੋਸ਼ ਲਗਾਇਆ, ਭਾਜਪਾ ਦੇ ਸ਼ਾਸਨ ਦੌਰਾਨ ਪੱਛਮੀ ਬੰਗਾਲ 'ਚ "ਜੰਗਲ ਰਾਜ" ਚੱਲ ਰਿਹਾ ਹੈ ਅਤੇ ਇਕ ਚੁਣੇ ਹੋਏ ਵਿਧਾਇਕ 'ਤੇ ਵੀ ਸੱਤਾਧਾਰੀ ਪਾਰਟੀ ਦੇ ਗੁੰਡੇ ਹਮਲਾ ਕਰ ਰਹੇ ਹਨ, ਜਦੋਂ ਕਿ ਪੁਲਸ ਮੂਕ ਦਰਸ਼ਕ ਬਣੀ ਹੋਈ ਹੈ।" ਸ਼ਨੀਵਾਰ ਨੂੰ ਉੱਤਰਪਾਰਾ ਤੋਂ ਭਾਜਪਾ ਵਿਧਾਇਕ ਦੀਪੰਜਨ ਚੱਕਰਵਰਤੀ ਨੇ ਕਿਹਾ ਕਿ ਘੋਸ਼ ਨਾਟਕ ਕਰ ਰਹੇ ਹਨ। ਭਾਜਪਾ ਬੁਲਾਰੇ ਦੇਬਜੀਤ ਸਰਕਾਰ ਨੇ ਕਿਹਾ,"ਘੋਸ਼ ਪ੍ਰਚਾਰ ਹਾਸਲ ਕਰਨ ਲਈ ਤ੍ਰਿਣਮੂਲ ਵਰਕਰਾਂ ਨੂੰ ਆਪਣੀ ਕਾਰ 'ਤੇ ਹਮਲਾ ਕਰਨ ਲਈ ਉਕਸਾ ਰਹੇ ਹਨ ਅਤੇ ਸਾਡੀ ਪਾਰਟੀ ਦਾ ਕੋਈ ਵੀ ਵਿਅਕਤੀ ਇਸ 'ਚ ਸ਼ਾਮਲ ਨਹੀਂ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News