RFID ਟੈਗ ਦੇ ਬਿਨਾਂ ਦਿੱਲੀ 'ਚ ਐਂਟਰੀ ਹੋਵੇਗੀ ਮਹਿੰਗੀ, ਅੱਜ ਖਤਮ ਹੋ ਰਹੀ ਸਮੇਂ-ਹੱਦ

08/23/2019 10:59:41 AM

ਨਵੀਂ ਦਿੱਲੀ— ਵਪਾਰਕ ਵਾਹਨਾਂ 'ਤੇ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਟੈਗ ਸ਼ੁੱਕਰਵਾਰ ਦਿਨ 'ਚ ਹੀ ਲੱਗਾ ਲੈਣਾ ਹੋਵੇਗਾ, ਕਿਉਂਕਿ ਬਿਨਾਂ ਟੈਗ ਵਾਲੇ ਵਾਹਨਾਂ ਨੂੰ ਰਾਤ 12 ਵਜੇ ਤੋਂ ਬਾਅਦ ਦਿੱਲੀ 'ਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਹੋਵੇਗਾ। ਬਿਨਾਂ ਟੈਗ ਪ੍ਰਵੇਸ਼ ਕਰਨ ਵਾਲੇ ਵਾਹਨਾਂ ਤੋਂ ਭਾਰੀ ਜ਼ੁਰਮਾਨਾ ਵਸੂਲਿਆ ਜਾਵੇਗਾ। ਤਿੰਨੋਂ ਐੱਮ.ਸੀ.ਡੀ. (ਦਿੱਲੀ ਨਗਰ ਨਿਗਮਾਂ) ਦੀ ਨੋਡਲ ਏਜੰਸੀ ਦੇ ਤੌਰ 'ਤੇ ਦੱਖਣੀ ਦਿੱਲੀ ਐੱਮ.ਸੀ.ਡੀ. ਨੇ ਸਾਫ਼ ਕਰ ਦਿੱਤਾ ਹੈ ਕਿ ਟੈਗ ਲਗਾਉਣ ਲਈ ਹੁਣ ਕਿਸੇ ਵੀ ਕੀਮਤ 'ਤੇ ਤਾਰੀਕ ਨਹੀਂ ਵਧਾਈ ਜਾਵੇਗੀ। ਦੱਖਣੀ ਦਿੱਲੀ ਐੱਮ.ਸੀ.ਡੀ. ਅਨੁਸਾਰ ਜਿਨ੍ਹਾਂ ਵਪਾਰਕ ਵਾਹਨਾਂ ਨੂੰ ਦਿੱਲੀ 'ਚ ਪ੍ਰਵੇਸ਼ ਕਰਨਾ ਹੈ, ਉਨ੍ਹਾਂ 'ਤੇ ਸ਼ੁੱਕਰਵਾਰ ਦਿਨ 'ਚ ਹੀ ਟੈਗ ਲਗਾਉਣਾ ਹੋਵੇਗਾ। ਹੁਣ ਤੱਕ ਇਕ ਲੱਖ 35 ਹਜ਼ਾਰ ਤੋਂ ਵਧ ਆਰ.ਐੱਫ.ਆਈ.ਡੀ. ਟੈਗ ਦੀ ਵਿਕਰੀ ਹੋਈ ਹੈ। ਜਿਨ੍ਹਾਂ ਵਾਹਨ ਮਾਲਕਾਂ ਨੇ ਟੈਗ ਨਹੀਂ ਲਿਆ ਹੈ, ਉਹ ਟੈਗ ਪ੍ਰਾਪਤ ਕਰ ਲੈਣ। 13 ਟੋਲ ਨਾਅਕਿਆਂ ਤੋਂ ਇਲਾਵਾ 6 ਥਾਂ ਚਿੰਨ੍ਹਿਤ ਕੀਤੇ ਗਏ ਹਨ, ਜਿੱਥੋਂ ਟੈਗ ਪ੍ਰਾਪਤ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਟਰਾਂਸਪੋਰਟ ਯੂਨੀਅਨ ਦੀ ਅਪੀਲ 'ਤੇ ਦਿੱਲੀ ਨਗਰ ਨਿਗਮ ਨੇ 16 ਅਗਸਤ ਤੋਂ ਸਮੇਂ-ਹੱਦ ਵਧਾ ਕੇ 23 ਅਗਸਤ ਕਰ ਦਿੱਤੀ ਸੀ।
 

ਬਿਨਾਂ ਟੈਗ ਪ੍ਰਵੇਸ਼ 'ਤੇ ਭਾਰੀ ਜ਼ੁਰਮਾਨਾ
ਦਿੱਲੀ ਨਗਰ ਨਿਗਮ ਨੇ ਵਪਾਰਕ ਵਾਹਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਟੈਗ ਦੇ ਵਾਹਨ ਦਿੱਲੀ 'ਚ ਪ੍ਰਵੇਸ਼ ਕਰਨਗੇ ਤਾਂ ਉਨ੍ਹਾਂ ਨੂੰ ਪਹਿਲੇ ਹਫ਼ਤੇ ਜ਼ੁਰਮਾਨੇ ਦੇ ਤੌਰ 'ਤੇ ਤੈਅ ਵਾਤਾਵਰਣ ਮੁਆਵਜ਼ਾ ਫੀਸ ਅਤੇ ਟੋਲ ਰਾਸ਼ੀ ਦਾ ਦੁੱਗਣਾ ਭੁਗਤਾਨ ਕਰਨਾ ਹੋਵੇਗਾ। ਨਿਯਮ ਲਾਗੂ ਹੋਣ ਦੇ ਦੂਜੇ ਹਫ਼ਤੇ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਤਾਵਰਣ ਮੁਆਵਜ਼ਾ ਫੀਸ ਨਾਲ ਟੋਲ ਰਾਸ਼ੀ ਦਾ ਤਿੰਨ ਗੁਣਾ ਭੁਗਤਾਨ ਕਰਨਾ ਹੋਵੇਗਾ ਅਤੇ ਤੀਜੇ ਹਫ਼ਤੇ ਟੋਲ ਰਾਸ਼ੀ ਦਾ 6 ਗੁਣਾ ਦੇਣ ਹੋਵੇਗਾ।
 

ਇਹ ਹੋਵੇਗਾ ਫਾਇਦਾ
ਦਿੱਲੀ 'ਚ ਵਪਾਰਕ ਵਾਹਨਾਂ ਦੇ ਪ੍ਰਵੇਸ਼ ਲਈ ਆਰ.ਐੱਫ.ਆਈ.ਡੀ. ਟੈਗ ਲੱਗਣ ਨਾਲ ਟੋਲ 'ਤੇ ਜਾਮ ਦੀ ਸਮੱਸਿਆ ਨਹੀਂ ਹੋਵੇਗਾ। ਟੋਲ ਵਸੂਲਣ ਦਾ ਕੰਮ ਆਟੋਮੈਟਿਕ ਹੋ ਜਾਵੇਗਾ। ਹਾਲੇ ਤਿੰਨ ਤੋਂ 5 ਮਿੰਟ ਦਾ ਸਮਾਂ ਲੱਗਦਾ ਹੈ। ਟੈਗ ਲੱਗਣ ਤੋਂ ਬਾਅਦ ਕੁਝ ਸੈਕਿੰਡ 'ਚ ਸਾਰੇ ਵਪਾਰਕ ਵਾਹਨਾਂ ਦੀ ਨਿਗਰਾਨੀ ਹੋ ਸਕੇਗਾ। ਸ਼ੁੱਕਰਵਾਰ ਰਾਤ ਤੋਂ ਟੋਲ ਦੇ ਸਾਰੇ ਨਾਅਕਿਆਂ 'ਤੇ ਆਨਲਾਈਨ ਵਿਵਸਥਾ ਹੋ ਜਾਵੇਗੀ। ਇਹ ਪਤਾ ਲੱਗ ਜਾਵੇਗਾ ਕਿ ਕਿਹੜੇ ਵਾਹਨ ਨੇ ਕਦੋਂ ਅਤੇ ਕਿੰਨੇ ਵਜੇ ਦਿੱਲੀ 'ਚ ਪ੍ਰਵੇਸ਼ ਕੀਤਾ।
 

ਦੌੜਨ 'ਤੇ 10 ਗੁਣਾ ਟੋਲ ਵਸੂਲਿਆ ਜਾਵੇਗਾ
ਕੋਈ ਵਾਹਨ ਚਾਲਕ ਟੋਲ ਦਿੱਤੇ ਬਿਨਾਂ ਦੌੜਦਾ ਹੈ ਅਤੇ ਉਸ ਦੀ ਪਛਾਣ ਹੋ ਜਾਂਦੀ ਹੈ ਤਾਂ ਉਸ ਤੋਂ 10 ਗੁਣਾ ਟੋਲ ਵਸੂਲਿਆ ਜਾਵੇਗਾ। ਇਸ ਟੈਗ ਨਾਲ ਵਪਾਰਕ ਵਾਹਨਾਂ ਦੀ ਨਿਗਰਾਨੀ ਹੋ ਸਕੇਗੀ। ਸ਼ੁੱਕਰਵਾਰ ਰਾਤ ਤੋਂ ਟੋਲ ਦੇ ਸਾਰੇ ਨਾਅਕਿਆਂ 'ਤੇ ਆਨਲਾਈਨ ਵਿਵਸਥਾ ਹੋ ਜਾਵੇਗੀ। ਇਹ ਪਤਾ ਲੱਗ ਜਾਵੇਗਾ ਕਿ ਕਿਹੜੇ ਵਾਹਨ ਨੇ ਕਦੋਂ ਅਤੇ ਕਿੰਨੇ ਵਜੇ ਦਿੱਲੀ 'ਚ ਪ੍ਰਵੇਸ਼ ਕੀਤਾ।
 

ਕੀ ਹੈ ਆਰ.ਐੱਫ.ਆਈ.ਡੀ. ਟੈਗ
ਆਰ.ਐੱਫ.ਆਈ.ਡੀ. ਟੈਗ ਵਾਹਨ ਦੇ ਉੱਪਰ ਚਿਪਕਾ ਦਿੱਤਾ ਜਾਂਦਾ ਹੈ। ਇਸ 'ਚ ਇਕ ਚਿਪ ਲੱਗੀ ਰਹਿੰਦੀ ਹੈ, ਜਿਸ 'ਚ ਵਾਹਨ ਦਾ ਪੂਰਾ ਵੇਰਵਾ ਹੀ ਨਹੀਂ, ਵਾਹਨ ਮਾਲਕ ਦਾ ਪਤਾ ਅਤੇ ਸੰਪਰਕ ਨੰਬਰ ਵੀ ਰਹਿੰਦਾ ਹੈ। ਟੈਗ ਲੱਗਾ ਹੋਇਆ ਵਾਹਨ ਜਿਵੇਂ ਹੀ ਟੋਲ 'ਤੇ ਪਹੁੰਚਦਾ ਹੈ ਤਾਂ ਉੱਥੇ ਲੱਗੇ ਗੇਟ 'ਤੇ ਟੈਗ ਸਕੈਨ ਹੋ ਜਾਂਦਾ ਹੈ। ਰਜਿਸਟਰੇਸ਼ਨ ਖਾਤੇ ਤੋਂ ਟੋਲ ਦੀ ਰਾਸ਼ੀ ਆਟੋਮੈਟਿਕ ਵਸੂਲ ਲਈ ਜਾਂਦੀ ਹੈ। ਇਸ ਨੂੰ ਰਿਚਾਰਜ ਕਰਵਾਉਣਾ ਪੈਂਦਾ ਹੈ।


DIsha

Content Editor

Related News