ਹੁਣ 60 ਸਾਲ ਦੀ ਉਮਰ 'ਚ ਰਿਟਾਇਰ ਹੋਣਗੇ ਨੀਮ ਫੌਜੀ ਬਲ

Tuesday, Aug 20, 2019 - 12:30 AM (IST)

ਹੁਣ 60 ਸਾਲ ਦੀ ਉਮਰ 'ਚ ਰਿਟਾਇਰ ਹੋਣਗੇ ਨੀਮ ਫੌਜੀ ਬਲ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਨੀਮ ਫੌਜੀ ਬਲਾਂ 'ਚ ਸਾਰੇ ਰੈਂਕ ਦੇ ਕਰਮਚਾਰੀਆਂ ਲਈ ਰਿਟਾਇਰਮੈਂਟ ਉਮਰ 60 ਸਾਲ ਤੈਅ ਕਰ ਦਿੱਤੀ ਹੈ। ਇਹ ਆਦੇਸ਼ ਤੱਤਕਾਲ ਪ੍ਰਭਾਵ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.), ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.), ਹਥਿਆਰਬੰਦ ਸਰਹੱਦ ਬਲ (ਐੱਸ.ਐੱਸ.ਬੀ.) ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਤੇ ਅਸਮ ਰਾਇਫਲ 'ਚ ਲਾਗੂ ਹੋਵੇਗਾ।
ਗ੍ਰਹਿ ਮੰਤਰਾਲਾ ਦਾ ਇਹ ਆਦੇਸ਼ ਦਿੱਲੀ ਹਾਈ ਕੋਰਟ ਦੇ ਜਨਵਰੀ 'ਚ ਦਿੱਤੇ ਗਏ ਫੈਸਲੇ ਤੋਂ ਬਾਅਦ ਆਇਆ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਸਾਰੇ ਰੈਂਕ ਲਈ ਇਕ ਰਿਟਾਇਰਮੈਂਟ ਉਮਰ ਨਿਰਧਾਰਿਤ ਸੀ। ਹੁਣ ਤਕ ਕਈ ਰੈਂਕ ਦੇ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਉਮਰ 57 ਸਾਲ ਸੀ।
ਮੌਜੂਦਾ ਸਮੇਂ 'ਚ ਨੀਮ ਫੌਜੀ ਬਲਾਂ 'ਚ ਭਾਰਤ ਤਿੱਬਤ ਸਰਹੱਦ ਪੁਲਸ, ਸਰਹੱਦ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਸ ਫੋਰਸ 'ਚ ਰਿਟਾਇਰਮੈਂਟ ਦੀ ਉਮਰ ਦੀਆਂ ਦੋ ਸ਼੍ਰੇਣੀਆਂ ਹਨ। ਡੀ.ਆਈ.ਜੀ. ਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ 60 ਸਾਲ ਦੀ ਉਮਰ ਪੂਰੀ ਕਰਕੇ ਰਿਟਾਇਰ ਹੁੰਦੇ ਹਨ। ਉਥੇ ਹੀ ਕਮਾਂਡੈਂਟ ਤੇ ਉਸ ਤੋਂ ਹੇਠਲੇ ਰੈਂਕ ਤੇ ਰਿਟਾਇਰਮੈਂਟ ਦੀ ਉਮਰ 57 ਸਾਲ ਤੈਅ ਹੈ।


author

Inder Prajapati

Content Editor

Related News