ਮੁੰਬਈ ’ਚ ਵਕੀਲ ਨਾਲ 10 ਕਰੋੜ ਦੀ ਠੱਗੀ
Thursday, Nov 13, 2025 - 12:59 AM (IST)
ਮੁੰਬਈ, (ਭਾਸ਼ਾ)– ਕਈ ਬਹੁ-ਰਾਸ਼ਟਰੀ ਕੰਪਨੀਆਂ (ਐੱਮ. ਐੱਨ. ਸੀ.) ਲਈ ਸਲਾਹਕਾਰ ਵਜੋਂ ਕੰਮ ਕਰਨ ਵਾਲੇ 65 ਸਾਲਾ ਮੁੰਬਈ ਦੇ ਇਕ ਵਕੀਲ ਕੋਲੋਂ ਸਾਈਬਰ ਜਾਅਲਸਾਜ਼ਾਂ ਨੇ ਲੱਗਭਗ 10 ਕਰੋੜ ਰੁਪਏ ਠੱਗ ਲਏ। ਸਾਈਬਰ ਜਾਅਲਸਾਜ਼ਾਂ ਨੇ ਉਨ੍ਹਾਂ ਨੂੰ ਇਕ ਐਪ ਰਾਹੀਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਸਥਾਨਕ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਕੀਲ ਨਾਲ ਜੂਨ ’ਚ ਇਕ ਅਣਪਛਾਤੀ ਮਹਿਲਾ ਨੇ ਸੰਪਰਕ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਪੀੜਤ ਵਕੀਲ ਇਕ ਭਾਰਤੀ ਬਹੁ-ਰਾਸ਼ਟਰੀ ਕੰਪਨੀ ਦੇ ਪ੍ਰਸ਼ਾਸਨ ਅਤੇ ਉਦਯੋਗਿਕ ਸਬੰਧ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
