ਸ਼ਰਾਬ ਪੀ ਕੇ ਤੋੜਿਆ ਰਿਟਾਇਰਡ ACP ਦੇ ਪੁੱਤਰ ਦੀ ਕਾਰ ਦਾ ਸ਼ੀਸ਼ਾ

Sunday, Sep 29, 2024 - 05:41 PM (IST)

ਸ਼ਰਾਬ ਪੀ ਕੇ ਤੋੜਿਆ ਰਿਟਾਇਰਡ ACP ਦੇ ਪੁੱਤਰ ਦੀ ਕਾਰ ਦਾ ਸ਼ੀਸ਼ਾ

ਨਵੀਂ ਦਿੱਲੀ- ਸ਼ਰਾਬ ਪੀ ਕੇ ਇਕ ਵਿਅਕਤੀ ਨੇ ਮਯੂਰ ਵਿਹਾਰ ਫੇਜ਼-1 ’ਚ ਸਥਿਤ ਦਿੱਲੀ ਪੁਲਸ ਅਪਾਰਟਮੈਂਟ ਵਿਚ ਹੰਗਾਮਾ ਕੀਤਾ ਅਤੇ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਬਾਅਦ ’ਚ ਪੁਲਸ ਨੇ ਮੈਡੀਕਲ ’ਚ ਸ਼ਰਾਬ ਦੀ ਪੁਸ਼ਟੀ ਹੋਣ ’ਤੇ ਮੁਲਜ਼ਮ ਵਿਨੋਦ ਤਿਆਗੀ (35) ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ।

ਜਾਣਕਾਰੀ ਮੁਤਾਬਕ ਜਦੋਂ ਮੁਲਜ਼ਮ ਹੰਗਾਮਾ ਕਰ ਰਿਹਾ ਸੀ ਤਾਂ ਉੱਥੇ ਇਕ ਰਿਟਾਇਰਡ ਸਹਾਇਕ ਪੁਲਸ ਕਮਿਸ਼ਨਰ (ACP) ਦਾ ਪੁੱਤਰ ਅਨਿਲ ਕੌਸ਼ਲ ਪਹੁੰਚ ਗਿਆ ਅਤੇ ਮੁਲਜ਼ਮ ਨੂੰ ਰੋਕਣ ਲੱਗਾ ਪਰ ਮੁਲਜ਼ਮ ਨੇ ਉਸ ਦੀ ਕਾਰ ਦਾ ਵੀ ਸ਼ੀਸ਼ਾ ਤੋੜ ਦਿੱਤਾ।


author

Tanu

Content Editor

Related News