ਸਿਵਲ ਸੇਵਾ ਪ੍ਰੀਖਿਆ 2022 ਦਾ ਨਤੀਜਾ ਜਾਰੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟਾਪ

Tuesday, May 23, 2023 - 02:50 PM (IST)

ਸਿਵਲ ਸੇਵਾ ਪ੍ਰੀਖਿਆ 2022 ਦਾ ਨਤੀਜਾ ਜਾਰੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟਾਪ

ਨਵੀਂ ਦਿੱਲੀ- ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਸਿਵਲ ਸੇਵਾ ਪ੍ਰੀਖਿਆ 2022 ਦੇ ਆਖ਼ਰੀ ਨਤੀਜਿਆਂ ਦਾ ਐਲਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਕਰ ਦਿੱਤਾ ਗਿਆ ਹੈ। ਨਤੀਜੇ ਨੂੰ ਵਿਦਿਆਰਥੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਇਸ ਪ੍ਰੀਖਿਆ 'ਚ ਇਸ਼ਿਤਾ ਕਿਸ਼ੋਰ ਨੇ ਟਾਪ ਕੀਤਾ ਹੈ। ਉੱਥੇ ਹੀ ਦੂਜੇ ਸਥਾਨ 'ਤੇ ਗਰਿਮਾ ਲੋਹੀਆ ਅਤੇ ਤੀਜੇ ਸਥਾਨ 'ਤੇ ਉਮਾ ਹਰੀਤੀ ਰਹੀ ਹੈ। ਇਸ ਵਾਰ ਵੀ ਨਤੀਜਿਆਂ 'ਚ ਵੀ ਕੁੜੀਆਂ ਦਾ ਦਬਦਬਾ ਰਿਹਾ ਹੈ। ਓਧਰ UPSC ਨੇ ਕਿਹਾ ਕਿ ਸਿਵਲ ਸੇਵਾਵਾਂ ਪ੍ਰੀਖਿਆ 2022 ਵਿਚ 933 ਉਮੀਦਵਾਰ ਸਫਲ ਹੋਏ ਹਨ।

UPSC ਵਲੋਂ ਹਰ ਸਾਲ ਤਿੰਨ ਪੜਾਵਾਂ ਵਿਚ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿਚ ਉਮੀਦਵਾਰਾਂ ਨੂੰ ਮੁੱਢਲੀ, ਮੁੱਖ ਪ੍ਰੀਖਿਆ ਅਤੇ ਇੰਟਰਵਿਊ 'ਚੋਂ ਲੰਘਣਾ ਪੈਂਦਾ ਹੈ। ਇਸ ਪ੍ਰੀਖਿਆ ਰਾਹੀਂ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਸ ਸੇਵਾ (IPS) ਸਮੇਤ ਹੋਰ ਸੇਵਾਵਾਂ ਦੇ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ।

 


author

Tanu

Content Editor

Related News