ਰੈਸਟੋਰੈਂਟ ਦੀ ਪਲਾਸਟਿਕ ਸ਼ੈੱਡ ਤੋਂ ਡਿੱਗ ਕੇ 11ਵੀਂ ਦੇ ਵਿਦਿਆਰਥੀ ਦੀ ਮੌਤ
Monday, Dec 29, 2025 - 10:34 AM (IST)
ਨਵੀਂ ਦਿੱਲੀ- ਉੱਤਰ-ਪੱਛਮੀ ਦਿੱਲੀ ਦੇ ਗੁਜਰਾਂਵਾਲਾ ਇਲਾਕੇ 'ਚ ਇਕ ਰੈਸਟੋਰੈਂਟ ਦੇ ਪਲਾਸਟਿਕ ਸ਼ੈੱਡ ਤੋਂ ਡਿੱਗ ਕੇ ਇਕ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨੂੰ ਸ਼ਨੀਵਾਰ ਨੂੰ ਘਟਨਾ ਦੇ ਸੰਬੰਧ 'ਚ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚਣ 'ਤੇ ਪੁਲਸ ਨੂੰ ਪਤਾ ਲੱਗਾ ਕਿ ਜ਼ਖ਼ਮੀ ਮੁੰਡਾ ਕਬੀਨ (16) ਨੂੰ ਉਸ ਦੇ ਦੋਸਤ ਹਸਪਤਾਲ ਲੈ ਗਏ ਹਨ। ਕਬੀਨ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਇਸੇ ਇਲਾਕੇ ਦਾ ਵਾਸੀ ਸੀ।
ਪੁਲਸ ਅਨੁਸਾਰ, ਕਬੀਨ ਆਪਣੇ ਸਹਿਪਾਠੀਆਂ ਆਰੀਆਮਨ, ਕਬੀਰ ਅਤੇ ਯਸ਼ ਤਿਆਗੀ ਨਾਲ ਰੈਸਟੋਰੈਂਟ ਆਇਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਸ਼ੁਰੂਆਤੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਸਮੂਹ ਪੌੜੀਆਂ ਰਾਹੀਂ ਇਮਾਰਤ ਦੀ ਛੱਤ 'ਤੇ ਪਹੁੰਚਿਆ ਸੀ। ਕਬੀਨ ਉੱਥੇ ਨਾਲ ਦੀਆਂ ਦੁਕਾਨਾਂ ਵਿਚਾਲੇ ਗੈਲਰੀ ਨੂੰ ਢੱਕਣ ਲਈ ਲਗਾਈ ਗਈ ਇਕ ਪਲਾਸਟਿਕ ਸ਼ੈੱਡ 'ਤੇ ਚੜ੍ਹ ਗਿਆ।'' ਅਧਿਕਾਰੀ ਨੇ ਦੱਸਿਆ,''ਸ਼ੈੱਡ ਕਬੀਨ ਦਾ ਭਾਰ ਨਹੀਂ ਸਹਿ ਸਕੀ ਅਤੇ ਟੁੱਟ ਗਈ, ਜਿਸ ਨਾਲ ਉਹ ਹੇਠਾਂ ਜ਼ਮੀਨ 'ਤੇ ਡਿੱਗ ਗਿਆ।'' ਉਨ੍ਹਾਂ ਦੱਸਿਆ ਕਿ ਉੱਚਾਈ ਤੋਂ ਡਿੱਗਣ ਕਾਰਨ ਮੁੰਡੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਹੀ ਕ੍ਰਮ ਦਾ ਪਤਾ ਲਗਾਉਣ ਲਈ ਅਪਰਾਧ ਜਾਂਚ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਹਾਦਸੇ ਵਾਲੀ ਜਗ੍ਹਾ ਦਾ ਪ੍ਰੀਖਣ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
