ਖੋਜ ’ਚ ਖੁਲਾਸਾ: ਹਿਮਾਲਿਆ ਦੇ ਗਲੇਸ਼ੀਅਰ 7 ਫੀਸਦੀ ਘਟੇ, 3 ਪੂਰੀ ਤਰ੍ਹਾਂ ਗਾਇਬ
Tuesday, Jun 22, 2021 - 05:19 AM (IST)
ਨਵੀਂ ਦਿੱਲੀ - ਦੱਖਣੀ ਏਸ਼ੀਆ ਵਿਚ ਹਿਮਾਲਿਆ ਦੇ ਗਲੇਸ਼ੀਅਰਾਂ ਦਾ ਆਕਾਰ ਲਗਾਤਾਰ ਘਟਦਾ ਜਾ ਰਿਹਾ ਹੈ। ਹਾਲ ਹੀ ਵਿਚ ਇਕ ਖੋਜ ਵਿਚ ਤੋਂ ਲਗਾ ਹੈ ਕਿ ਬਰਫ ਨਾਲ ਢਕੇ ਖੇਤਰ ਵਿਚ ਲਗਭਗ 7 ਫੀਸਦੀ ਦੀ ਕਮੀ ਆਈ ਹੈ ਅਤੇ 3 ਗਲੇਸ਼ੀਅਰ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਏ ਹਨ।
ਗਲੇਸ਼ੀਅਰਾਂ ਦੇ ਖੁਰਨ ਅਤੇ ਗਾਇਬ ਹੋਣ ਕਾਰਨ ਕਸਬੇ ਵਿਚ ਜ਼ਿਕਰਯੋਗ ਵਾਧਾ ਦੇਖਿਆ ਹੈ। ਇਹ ਅਧਿਐਨ ਜਰਨਲ ਸਾਈਂਸ ਆਫ ਦਿ ਟੋਟਲ ਐਨਵਾਇਰਮੈਂਟ ਵਿਚ ਪ੍ਰਕਾਸ਼ਤ ਹੋਇਆ ਹੈ। ਏਸ਼ੀਆ ਸੰਸਥਾਨ ਪ੍ਰੋ. ਡਾ. ਮਾਰਕਸ ਨੁਸਰ ਦੱਸਦੇ ਹਨ ਕਿ ਇਤਿਹਾਸਕ ਅੰਕੜਿਆਂ ਦੀ ਕਮੀ ਅਤੇ ਹਿਮਾਲਿਆ ਦੇ ਖੇਤਰ ਵਿਚ ਉਪਗ੍ਰਹਿ ਦੇ ਪੁਰਾਣੇ ਅੰਕੜੇ ਦੀ ਉਪਲਬੱਧਤਾ ਨਾ ਹੋਣ ਨਾਲ ਗਲੇਸ਼ੀਅਰਾਂ ਦਾ ਅਧਿਐਨ ਕਰਨਾ ਬਹੁਤ ਮੁਸ਼ਕਲ ਹੈ।
ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ
ਪਰ ਦੱਖਣੀ ਨੰਗਾ ਪਰਬਤਮਾਲਾ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਉਹ ਕਹਿੰਦੇ ਹਨ ਕਿ ਕਈ ਸਾਲਾਂ ਪਹਿਲਾਂ 1856 ਦੇ ਦੌਰਾਨ ਖੋਜ ਮੁਹਿੰਮ ਕੀਤੀ ਗਈ ਸੀ। ਦਸਤਾਵੇਜ਼ਾਂ ਵਿਚ ਇਸ ਖੋਜ ਮੁਹਿੰਮ ਦੌਰਾਨ ਬਣਾਏ ਗਏ ਸਕੈੱਚ ਮੈਪ ਅਤੇ ਚਿੱਤਰ ਸ਼ਾਮਲ ਹਨ। ਇਸ ਇਤਿਹਾਸਕ ਡਾਟਾ ਦੇ ਆਧਾਰ ’ਤੇ ਹੀਡਲਬਰਗ ਖੋਜਕਾਰਾਂ ਨੇ ਨੰਗਾ ਪਰਬਤ ਦੇ ਦੱਖਣ ਦੇ ਅਗਲੇ ਹਿੱਸੇ ਨਾਲ ਗਲੇਸ਼ੀਅਰ ਵਿਚ ਹੋ ਰਹੇ ਬਦਲਾਅ ਦਾ ਅਧਿਐਨ ਕੀਤਾ ਹੈ।
ਖੋਜਕਾਰ ਵਿਸ਼ੇਸ਼ ਤੌਰ ’ਤੇ ਗਲੇਸ਼ੀਅਰਾਂ ਵਿਚ ਹੋਣ ਵਾਲੇ ਉਤਾਰ-ਚੜ੍ਹਾਅ, ਬਰਫ ਦੀ ਮਾਤਰਾ ਵਿਚ ਬਦਲਾਅ ਅਤੇ ਗਲੇਸ਼ੀਅਰ ਦੀ ਸਤਹਿ ’ਤੇ ਮਲਬੇ ਨਾਲ ਢਕੇ ਖੇਤਰਾਂ ਵਿਚ ਵਾਧੇ ਦੀ ਜਾਂਚ ਕਰਨੀ ਚਾਹੁੰਦੇ ਹਨ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਸ਼ਖਸ ਨੇ ਆਪਣੇ ਪਰਿਵਾਰ ਦੇ 5 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਕੀਤੀ ਖੁਦਕੁਸ਼ੀ
ਗਲੇਸ਼ੀਅਰ ਕਰਦੇ ਹਨ ਮੈਦਾਨਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ
ਦੱਖਣ ਏਸ਼ੀਆ ਵਿਚ ਹਿਮਾਲਿਆ ਦੇ ਗਲੇਸ਼ੀਅਰਾਂ ਦਾ ਲਗਾਤਾਰ ਘਟਣਾ ਦੁਨੀਆਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਜਲ ਵਿਗਿਆਨ ਦੇ ਮਹੱਤਵ ਕਾਰਨ, ਉੱਪਰੀ ਸਿੰਧੁ ਬੇਸਿਰ ਦੇ ਗਲੇਸ਼ੀਅਰ ਵਿਸ਼ੇਸ਼ ਧਿਆਨ ਦੇਣ ਯੋਗ ਹਨ ਕਿਉਂਕਿ ਉਹ ਪਹਾੜੀ ਖੱਡਾਂ ਅਤੇ ਨੇੜੇ-ਤੇੜੇ ਦੇ ਨੀਵੇਂ ਇਲਾਕਿਆਂ ਵਿਚ ਤਾਜ਼ੇ ਪਾਣੀ ਦੀ ਸਪਲਾਈ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਗਲੇਸ਼ੀਅਰਾਂ ਵਿਚ ਕਿਸ ਤਰ੍ਹਾਂ ਦਾ ਬਦਲਾਅ ਹੋ ਰਿਹਾ ਹੈ ਇਸ ’ਤੇ ਹਿਮਾਲਿਆ ਵਿਚ ਸਥਿਤ ਨੰਗਾ ਪਰਬਤ ਦੇ ਗਲੇਸ਼ੀਅਰਾਂ ’ਤੇ ਇਕ ਅਧਿਐਨ ਕੀਤਾ ਗਿਆ ਹੈ। ਇਸ ਮੀਡੀਆ ਰਿਪੋਰਟ ਮੁਤਾਬਕ ਨੰਗਾ ਪਰਬਤ ਦੇ ਗਲੇਸ਼ੀਅਰ ਦੁਨੀਆ ਦੇ ਸਭ ਤੋਂ ਉੱਚੇ ਪਹਾੜਾਂ ਵਿਚੋਂ ਇਕ ਹਨ।
ਜੋ 1930 ਦੇ ਦਹਾਕੇ ਵਿਚ ਥੋੜ੍ਹਾ-ਥੋੜ੍ਹਾ ਕਰ ਕੇ ਲਗਾਤਾਰ ਸੁੰਘੜ ਰਹੇ ਹਨ। ਸਤਹਿ ਖੇਤਰ ਵਿਚ ਇਸ ਨੁਕਸਾਨ ਬਾਰੇ ਹੀਡਲਬਰਗ ਯੂਨੀਵਰਸਿਟੀ ਦੇ ਦੱਖਣ ਏਸ਼ੀਆ ਸੰਸਥਾਨ ਦੇ ਖੋਜਕਾਰਾਂ ਵਲੋਂ ਲੰਬੇ ਸਮੇਂ ਤੱਕ ਕੀਏ ਗਏ ਅਧਿਐਨ ਰਾਹੀਂ ਪਤਾ ਲਗਾਇਆ ਹੈ। ਜਿਓਗ੍ਰਾਫਰਸ ਨੇ ਇਤਿਹਾਸਕ ਤਸਵੀਰਾਂ, ਸਰਵੇਖਣਾਂ ਅਤੇ ਟੌਪੋਗ੍ਰਾਫਿਕ ਨਕਸ਼ਿਆਂ ਦੇ ਮੌਜੂਦਾ ਅੰਕੜਿਆਂ ਨਾਲ ਜੋੜਕੇ ਦੇਖਿਆ, ਜਿਸ ਨਾਲ ਉਨ੍ਹਾਂ ਨੂੰ ਉੱਤਰ-ਪੱਛਮੀ ਹਿਮਾਲਿਆ ਵਿਚ 1800 ਦੇ ਦਹਾਕੇ ਦੇ ਵਿਚਕਾਰ ਗਲੇਸ਼ੀਅਰਾਂ ਦੇ ਪਿਘਲਣ ਵਿਚ ਬਦਲਾਅ ਦਿਖਾਈ ਦਿੱਤਾ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'
ਨਕਸ਼ਿਆਂ ’ਤੇ ਆਧਾਰਿਤ ਹੈ ਅਧਿਐਨ
ਡਾਉਨ ਟੂ ਅਰਥ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਇਸ ਖੋਜ ਦਾ ਆਧਾਰ 1934 ਤੋਂ ਹਿਮਾਲਿਆ ’ਤੇ ਜਾਣ ਅਤੇ ਵਿਗਿਆਨਕ ਮੁਹਿੰਮਾਂ ਦੌਰਾਨ ਖਿੱਚੀਆਂ ਗਈਆਂ ਤਸਵਾਰਾਂ ਅਤੇ ਟੌਪੋਗ੍ਰਾਫਿਕ ਨਕਸ਼ੇ ਵੀ ਹਨ। ਇਨ੍ਹਾਂ ਵਿਚੋਂ ਕੁਝ ਇਤਿਹਾਸਕ ਤਸਵੀਰਾਂ ਨੂੰ 1990 ਅਤੇ 2010 ਦੇ ਦਹਾਕੇ ਵਿਚ ਤੁਲਨਾ ਦੇ ਉਦੇਸ਼ ਨਾਲ ਲਿਆ ਗਿਆ ਸੀ। 1960 ਦੇ ਦਹਾਕੇ ਨੂੰ ਸੈਟੇਲਾਈਟ ਫੋਟੋਆਂ ਰਾਹੀਂ ਡਾਟਾਬੇਸ ਨੂੰ ਪੂਰਾ ਕੀਤਾ ਗਿਆ ਹੈ।
ਇਸਦੀ ਵਰਤੋਂ ਪ੍ਰੋ. ਨੁਸਰ ਅਤੇ ਉਨ੍ਹਾਂ ਦੀ ਟੀਮ ਨੇ ਮਲਟੀਮੀਡੀਆ ਅਸਥਾਈ ਵਿਸ਼ਲੇਸ਼ਣ ਬਣਾਉਣ ਅਤੇ ਗਲੇਸ਼ੀਅਰਾਂ ਵਿਚ ਹੋ ਰਹੇ ਬਦਲਾਵਾਂ ਨੂੰ ਮਾਪਣ ਲਈ ਕੀਤਾ। ਮੁੱਖ ਤੌਰ ’ਤੇ ਨੰਗਾ ਪਰਬਤ ਦੇ ਗਲੇਸ਼ੀਅਰ ਬਰਫ ਤੇ ਬਰਫ ਖਿਸਕਣ ਨਾਲ ਬਣਦੇ ਹਨ, ਇਨ੍ਹਾਂ ਦੇ ਪਿੱਛੇ ਹਟਣ ਦੀ ਦਰ ਹੋਰ ਹਿਮਾਲਿਆ ਖੇਤਰਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸਦੇ ਉਲਟ ਇਕ ਅਪਵਾਦ ਮੁੱਖ ਤੌਰ ’ਤੇ ਇਕ ਬਰਫ ਨਾਲ ਢਕਿਆ ਰੂਪਲ ਗਲੇਸ਼ੀਅਰ ਹੈ, ਜਿਸਦੀ ਪਿੱਛੇ ਹਟਣ ਦੀ ਦਰ ਬਹੁਤ ਘੱਟ ਹੈ। ਪ੍ਰੋ. ਨੁਸਰ ਨੇ ਕਿਹਾ ਕਿ ਕੁਲ ਮਿਲਾਕੇ ਉੱਚ ਪਹਾੜੀ ਇਲਾਕਿਆਂ ਵਿਚ ਗਲੇਸ਼ੀਅਰ ਦੀ ਗਤੀਸ਼ੀਲਤਾ ’ਤੇ ਬਰਫ ਖਿਸਕਣ ਦੀ ਗਤੀਵਿਧੀ ਦੇ ਵਿਸ਼ੇਸ਼ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਤੇ ਜ਼ਿਆਦਾ ਅਧਿਐਨ ਦੀ ਲੋੜ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।