20 ਸਾਲਾਂ ਤੋਂ ਨਰਕ ਭਰਿਆ ਜੀਵਨ ਬਿਤਾ ਰਹੇ ਸਨ MA-B.Ed ਪਾਸ ਭੈਣ-ਭਰਾ, ਇੰਝ ਕੀਤਾ ਗਿਆ ਰੈਸਕਿਊ

03/20/2023 3:36:35 PM

ਅੰਬਾਲਾ- ਲੁਧਿਆਣਾ ਦੀ ਸੰਸਥਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨੇ ਅੰਬਾਲਾ ਛਾਉਣੀ ਤੋਂ ਭਰਾ-ਭੈਣ ਨੂੰ ਰੈਸਕਿਊ ਕੀਤਾ ਹੈ। ਦੱਸਣਯੋਗ ਹੈ ਕਿ ਇਹ ਤਿੰਨੋਂ ਦਿਮਾਗ਼ੀ ਰੂਪ ਨਾਲ ਕਮਜ਼ੋਰ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ 'ਚ ਨਰਕ ਭਰਿਆ ਜੀਵਨ ਬਿਤਾ ਰਹੇ ਸਨ। ਦਰਅਸਲ ਬੋਹ ਪਿੰਡ ਵਾਸੀ 2 ਭਰਾ ਭੈਣ ਜੋ ਐਮ.ਏ., ਬੀਐੱਡ ਹਨ, ਪਿਛਲੇ 20 ਸਾਲਾਂ ਤੋਂ ਇਹ ਦੋਵੇਂ ਇਕ ਹੀ ਕਮਰੇ 'ਚ ਬੰਦ ਸਨ। ਇੰਦੂ ਸ਼ਰਮਾ ਅਤੇ ਸੁਨੀਲ ਸ਼ਰਮਾ ਦੋਵੇਂ ਮਾਨਸਿਕ ਰੂਪ ਨਾਲ ਬੀਮਾਰ ਦੱਸੇ ਜਾ ਰਹੇ ਹਨ। ਗੁਆਂਢੀ ਵਲੋਂ ਸਮੇਂ 'ਤੇ ਖਾਣਾ ਉਪਲੱਬਧ ਕਰਵਾਉਣ 'ਤੇ ਹੀ ਭਰਾ-ਭੈਣ ਅਜੇ ਤੱਕ ਜਿਊਂਦੇ ਰਹੇ।

ਇਹ ਵੀ ਪੜ੍ਹੋ : ਸਨਸਨੀਖੇਜ ਮਾਮਲਾ! ਮਾਂ ਅਤੇ 9 ਮਹੀਨੇ ਦੀ ਮਾਸੂਮ ਧੀ ਨੂੰ ਜੇਠ ਨੇ ਜਿਊਂਦਾ ਸਾੜਿਆ

ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਐੱਮ.ਏ., ਬੀਐੱਡ ਪਾਸ ਕੁੜੀ ਆਪਣੇ ਭਰਾ ਨਾਲ 20 ਸਾਲਾਂ ਤੋਂ ਘਰ 'ਚ ਬੰਦ ਸੀ। ਇਨ੍ਹਾਂ ਦੇ ਪਿਤਾ ਸੂਰਜ ਪ੍ਰਕਾਸ਼ ਆਯੂਰਵੈਦਿਕ ਡਾਕਟਰ ਸਨ। ਦੋਵੇਂ ਭਰਾ-ਭੈਣ ਦੇ ਰਿਸ਼ਤੇਦਾਰ ਅੰਬਾਲਾ ਕੈਂਟ 'ਚ ਰਹਿੰਦੇ ਹਨ। ਦੋਹਾਂ ਨੂੰ ਰੈਸਕਿਊ ਕਰਵਾ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਆਪਣੇ ਨਾਲ ਲੁਧਿਆਣਾ ਲੈ ਗਈ ਹੈ, ਜੋ ਉਨ੍ਹਾਂ ਦੀ ਦੇਖਭਾਲ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News