ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
Thursday, Jan 28, 2021 - 10:00 AM (IST)
ਸਿੰਘੂ ਬਾਰਡਰ: ਗਣਤੰਤਰ ਦਿਵਸ ’ਤੇ ਕਿਸਾਨਾਂ ਦੇ ਟਰੈਕਟਰ ਮਾਰਚ ਤੋਂ ਖੁਦ ਕਿਸਾਨਾਂ ਨੂੰ ਹੀ ਬਹੁਤ ਉਮੀਦਾਂ ਸਨ ਪਰ ਇਹ ਟਰੈਕਟਰ ਮਾਰਚ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਹਿੰਸਾ ’ਚ ਬਦਲ ਗਿਆ ਅਤੇ ਅਖੀਰ ’ਚ ਕਿਸਾਨ ਸੰਗਠਨਾਂ ਨੂੰ ਇਸ ਮਾਰਚ ਨੂੰ ਵਾਪਸ ਲੈਣਾ ਪਿਆ।
ਕਿਸਾਨ ਸੰਗਠਨ ਸ਼ਾਂਤੀਪੂਰਵਕ ਮਾਰਚ ਕੱਢਣਾ ਚਾਹੁੰਦੇ ਸਨ ਅਤੇ ਇਸ ਬਾਰੇ ਕਿਸਾਨਾਂ ਦੀ ਪੁਲਸ ਨਾਲ ਗੱਲ ਵੀ ਹੋ ਗਈ ਸੀ ਅਤੇ ਮਾਰਚ ਦੇ ਰੂਟ ਤੋਂ ਲੈ ਕੇ ਸਮੇਂ ਤਕ ਸਭ ਨਿਰਧਾਰਤ ਸੀ ਪਰ ਕਿਸਾਨਾਂ ਦੇ ਇਕ ਧੜੇ ਨੇ ਪੁਲਸ ਵਲੋਂ ਦਿੱਤੇ ਗਏ ਤੈਅਸ਼ੁਦਾ ਰੂਟ ਅਤੇ ਸਮੇਂ ਨੂੰ ਦਰਨਿਕਾਰ ਕਰ ਕੇ ਸਮੇਂ ਤੋਂ ਪਹਿਲਾਂ ਹੀ ਮਾਰਚ ਸ਼ੁਰੂ ਕਰ ਦਿੱਤਾ। ਪੁਲਸ ਦੀ ਇਜਾਜ਼ਤ ਦੇ ਮੁਤਾਬਕ ਮਾਰਚ ਗਣਤੰਤਰ ਦਿਵਸ ਦੀ ਪਰੇਡ ਖਤਮ ਹੋਣ ਤੋਂ ਬਾਅਦ 12 ਵਜੇ ਸ਼ੁਰੂ ਹੋਣਾ ਸੀ ਪਰ ਸਿੰਘੁ ਬਾਰਡਰ ’ਤੇ ਸਵੇਰੇ 7 ਵਜੇ ਹੀ ਮਾਰਚ ਸ਼ੁਰੂ ਹੋ ਗਿਆ ਜਦਕਿ ਟਿਕਰੀ ਬਾਰਡਰ ’ਤੇ ਵੀ ਕਿਸਾਨਾਂ ਨੇ ਸਵੇਰੇ 8 ਵਜੇ ਮਾਰਚ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟਰੇਲੀਆ ਨੇ ਆਪਣੇ ਦਰਸ਼ਕਾਂ ਨੂੰ ਦਿੱਤੀ ‘ਕਲੀਨ ਚਿੱਟ’
ਇੰਝ ਸ਼ੁਰੂ ਹੋਈ ਹਿੰਸਾ
ਦਿੱਲੀ ਸਰਹੱਦ ’ਤੇ ਜਦੋਂ ਪੁਲਸ ਨੇ ਕਿਸਾਨਾਂ ਨੂੰ ਰੋਕਿਆ ਤਾਂ ਕਿਸਾਨ ਧਰਨੇ ’ਤੇ ਬੈਠ ਗਏ ਅਤੇ ਉਥੇ ਕਿਸਾਨ ਨੇਤਾਵਾਂ ਨੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਲਗਭਗ ਇਕ ਘੰਟਾ ਬੈਠਣ ਅਤੇ ਭਾਸ਼ਣ ਤੋਂ ਬਾਅਦ ਕਿਸਾਨ ਫਿਰ ਅੱਗੇ ਵਧੇ ਅਤੇ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਬੈਰੀਕੇਟ ਤੋੜਕੇ ਦਿੱਲੀ ’ਚ ਦਾਖਲ ਹੋ ਗਏ ਅਤੇ ਬਾਅਦ ’ਚ ਅੰਦੋਲਨ ਹਿੰਸਕ ਰੂਪ ਧਾਰਣ ਕਰ ਗਿਆ।
ਲਾਲ ਕਿਲੇ ’ਚ ਨਿਸ਼ਾਨ ਸਾਹਿਬ
ਦੀਪ ਸਿੱਧੂ ਦੀ ਅਗਵਾਈ ’ਚ ਹਿੰਸਕ ਹੋਏ ਕਿਸਾਨ ਦਿੱਲੀ ਦੇ ਲਾਲ ਕਿਲੇ ’ਤੇ ਜਾ ਪਹੁੰਚੇ ਅਤੇ ਤਰਨ ਤਾਰਣ ਦੇ ਜੁਗਰਾਜ ਸਿੰਘ ਨਾਂ ਦੇ ਇਕ ਨੌਜਵਾਨ ਨੇ ਲਾਲ ਕਿਲੇ ’ਤੇ ਤਿਰੰਗੇ ਦੀ ਥਾਂ ਨਿਸਾਨ ਸਾਹਿਬ ਚਾੜ੍ਹ ਦਿੱਤਾ। ਜਿਸ ਸਮੇਂ ਇਹ ਸਭ ਕੁਝ ਹੋਇਆ ਉਸ ਸਮੇਂ ਦੀਪ ਸਿੱਧੂ ਮੌਕੇ ’ਤੇ ਮੌਜੂਦ ਸਨ ਅਤੇ ਕਿਸਾਨਾਂ ਨੇ ਉਥੇ ਲਗਭਗ ਡੇਢ ਘੰਟੇ ਤਕ ਹਿੰਸਾ ਕੀਤੀ ਅਤੇ ਲਾਲ ਕਿਲੇ ਦੀ ਇਮਾਰਤ ਦੇ ਅੰਦਰ ਬੁਕਿੰਗ ਕਾਉਂਟਰ ਸਮੇਤ ਸਾਰਾ ਸਾਮਾਨ ਤੋੜ ਦਿੱਤਾ।
ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ
ਦੀਪ ਸਿੱਧੂ ’ਤੇ ਉਠ ਰਹੇ ਸਵਾਲ
ਇਹ ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤੀਪੂਰਵਕ ਚਲ ਰਿਹਾ ਸੀ ਪਰ ਦੀਪ ਸਿੱਘੂ ਅਤੇ ਲਾਖ ਸਿਧਾਨਾ ਨੇ 25 ਜਨਵਰੀ ਸ਼ਾਮ ਨੂੰ ਅੰਦੋਲਨ ਸਥਲ ਦੀ ਸਟੇਜ ਤੋਂ ਨੌਜਵਾਨ ਕਿਸਾਨਾਂ ਨੂੰ ਦਿੱਲੀ ਜਾਣ ਲਈ ਉਕਸਾਇਆ ਅਤੇ ਟਰੈਕਟਰ ਰੈਲੀ ਦੇ ਦਿਨ ਉਨ੍ਹਾਂ ਦੇ ਨਾਲ ਨੌਜਵਾਨ ਦਿੱਲੀ ’ਚ ਦਾਖਲ ਹੋਏ ਤਾਂ ਅੰਦੋਲਨ ਹਿੰਸਕ ਹੋ ਗਿਆ। ਹੁਣ ਕਿਸਾਨ ਸੰਗਠਨ ਦੀਪ ਸਿੱਧੂ ਨੂੰ ਇਸ ਪੂਰੇ ਮਾਮਲੇ ਲਈ ਜ਼ਿੰਮੇਵਾਰ ਦੱਸ ਰਹੇ ਹਨ ਅਤੇ ਉਨ੍ਹਾਂ ’ਤੇ ਸਰਕਾਰ ਦੇ ਇਸ਼ਾਰੇ ’ਤੇ ਸਾਜ਼ਿਸ਼ ਰੱਚਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਦੀਪ ਸਿੱਧੂ ਨੇ ਦਿੱਤੀ ਸਫਾਈ
ਇਸ ਪੂਰੇ ਮਾਮਲੇ ’ਤੇ ਜਦੋਂ ਦੀਪ ਸਿੱਧੂ ਸਵਾਲਾਂ ਦੇ ਘੇਰੇ ’ਚ ਆਏ ਤਾਂ ਉਨ੍ਹਾਂ ਨੇ ਬੁੱਧਵਾਰ ਦੇਰ ਸ਼ਾਮ ਲਾਈਪ ਹੋ ਕੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਅਤੇ ਸਾਫ ਕੀਤਾ ਕਿ ਸਾਰੇ ਕਿਸਾਨ ਸੰਗਠਨਾਂ ’ਚ ਦਿੱਲੀ ਦੇ ਅੰਦਰ ਮਾਰਚ ਕਰਨ ਨੂੰ ਲੈ ਕੇ ਆਮ ਰਾਏ ਬਣੀ ਸੀ ਅਤੇ ਹੁਣ ਉਨ੍ਹਾਂ ਨੇ ਇਸ ਮਾਮਲੇ ’ਚ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਇਕ ਸੰਯੁਕਤ ਅੰਦੋਲਨ ਹੈ ਅਤੇ ਅਸੀਂ ਸਭ ਇਸ ’ਚ ਮਿਲਕੇ ਲੜੇ ਹਾਂ ਅਤੇ ਇਹ ਅੰਦੋਲਨ ਸਾਡਾ ਸਾਰਿਆਂ ਦਾ ਹੈ ਅਤੇ ਇਹ ਕਾਮਯਾਬ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਭਾਟੀਆ ਨੂੰ ਕੇਰਲ ਹਾਈਕੋਰਟ ਵੱਲੋਂ ਨੋਟਿਸ ਜਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।