ਗਣਤੰਤਰ ਦਿਵਸ 'ਚ 22 ਝਾਕੀਆਂ ਨੇ ਦੇਸ਼ ਵਾਸੀਆਂ ਨੂੰ ਦਿੱਤਾ ਵੱਖ-ਵੱਖ ਸੰਦੇਸ਼

01/26/2020 5:18:38 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਰਾਜਪਥ 'ਤੇ ਅੱਜ ਯਾਨੀ ਐਤਵਾਰ 71ਵੇਂ ਗਣਤੰਤਰ ਦਿਵਸ ਸਮਾਰੋਹ 'ਚ ਵੱਖ-ਵੱਖ ਰਾਜਾਂ ਅਤੇ ਮੰਤਰਾਲਿਆਂ ਦੀਆਂ 22 ਝਾਕੀਆਂ ਰਾਹੀਂ ਦੇਸ਼ ਵਾਸੀਆਂ ਨੂੰ ਵੱਖ-ਵੱਖ ਸੰਦੇਸ਼ ਦਿੱਤੇ ਗਏ। ਗੋਆ ਨੇ 'ਮੇਂਢਕ ਬਚਾਓ ਦਾ ਸੰਦੇਸ਼ ਦਿੱਤਾ, ਉੱਥੇ ਹੀ ਜੰਮੂ-ਕਸ਼ਮੀਰ ਨੇ 'ਪਿੰਡ ਵੱਲ ਆਓ' ਪ੍ਰੋਗਰਾਮ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ। ਉੱਥੇ ਹੀ ਪੰਜਾਬ ਦੀ ਝਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨਾਂ ਰਹੀ।PunjabKesari
ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਪਹਿਲੀ ਝਾਕੀ ਸੀ, ਜੋ ਕਸ਼ਮੀਰੀ ਪੰਡਤਾਂ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਪਿੰਡ ਵੱਲ ਆਓ' ਦੇ ਨਾਂ ਰਹੀ।PunjabKesari
ਇਨ੍ਹਾਂ 22 ਝਾਕੀਆਂ 'ਚੋਂ 16 ਝਾਕੀਆਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਨ ਅਤੇ ਹੋਰ 6 ਮੰਤਰਾਲਿਆਂ, ਵਿਭਾਗਾਂ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਸਨ।PunjabKesari
ਯੂਨੇਸਕੋ ਵਿਸ਼ਵ ਧਰੋਹਰ ਵਲੋਂ 2019 'ਚ ਜੈਪੁਰ ਨੂੰ 'ਵਾਲਡ ਸਿਟੀ ਆਫ ਜੈਪੁਰ' ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਇਸ ਵਾਰ ਇਸ ਨੂੰ ਰਾਜਸਥਾਨ ਦੀ ਝਾਕੀ 'ਚ ਦਿਖਾਇਆ ਗਿਆ। ਇਸ 'ਚ ਜੈਪੁਰ ਦੀ ਸਭਿਆਚਾਰਕ ਵਿਰਾਸਤ ਦੇ ਨਾਲ ਹੀ ਉਸ ਦੀ ਵਾਸਤੂਸ਼ਿਲਪ ਸ਼ਾਨ ਨੂੰ ਦਿਖਾਇਆ ਗਿਆ।PunjabKesari
ਮੱਧ ਪ੍ਰਦੇਸ਼ ਦੀ ਝਾਕੀ 'ਚ ਦਿੱਸਿਆ ਜਨਜਾਤੀ ਮਿਊਜ਼ੀਅਮ ਨੂੰ ਦਰਸਾਇਆ ਗਿਆ ਹੈ।PunjabKesariਉੱਥੇ ਹੀ ਗੁਜਰਾਤ ਦੀ ਝਾਕੀ 'ਚ 'ਰਾਣੀ ਕੀ ਵਾਵ' ਨੂੰ ਕੇਂਦਰ ਬਣਾਇਆ ਗਿਆ। ਯੂਨੇਸਕੋ ਨੇ 2014 'ਚ 'ਰਾਣੀ ਕੀ ਵਾਵ' ਨੂੰ ਵਿਸ਼ਵ ਧਰੋਹਰ ਦਾ ਦਰਜਾ ਦਿੱਤਾ ਸੀ। ਰਾਣੀ ਕੀ ਵਾਵ ਭਾਰਤ ਦੇ ਗੁਜਰਾਤ ਰਾਜ ਦੇ ਪਾਟਣ 'ਚ ਸਥਿਤ ਪ੍ਰਸਿੱਧ ਬਾਵੜੀ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ, ਤਾਮਿਲਨਾਡੂ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਰਾਜ ਦੀਆਂ ਝਾਕੀਆਂ ਵੀ ਇੱਥੇ ਦਿਸੀਆਂ। ਇਸ ਦਰਮਿਆਨ ਐੱਨ.ਡੀ.ਆਰ.ਐੱਫ. ਦੀ ਝਾਕੀ ਨੇ ਵੀ ਸਾਰਿਆਂ ਨੂੰ ਆਕਰਿਸ਼ਤ ਕੀਤਾ। ਇਸ 'ਚ ਐੱਨ.ਡੀ.ਆਰ.ਐੱਫ. ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬਚਾਅ ਕੰਮ ਦੌਰਾਨ ਅਤੇ ਦਿੱਲੀ ਦੀ ਅਨਾਜ ਮੰਡੀ 'ਚ ਅੱਗ ਲੱਗਣ ਦੌਰਾਨ ਪਿਛਲੇ ਸਾਲ ਇਸਤੇਮਾਲ ਕੀਤੀ ਗਈ ਆਧੁਨਿਕ ਤਕਨੀਕ ਅਤੇ ਯੰਤਰਾਂ ਦਾ ਪ੍ਰਦਰਸ਼ਨ ਕੀਤਾ ਗਿਆ।PunjabKesari

PunjabKesari

PunjabKesari


DIsha

Content Editor

Related News