ਕੋਵਿਨ ਤੋਂ ਡਾਟਾ ਲੀਕ ਸੰਬੰਧੀ ਖ਼ਬਰਾਂ ''ਤੇ ਸਰਕਾਰ ਨੇ ਕਹੀ ਇਹ ਗੱਲ
Monday, Jun 12, 2023 - 06:21 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਨ ਪਲੇਟਫਾਰਮ 'ਤੇ ਰਜਿਸਟਰਡ ਲਾਭਪਾਤਰੀਆਂ ਦਾ ਡਾਟਾ ਲੀਕ ਹੋਣ ਦਾ ਦਾਅਵਾ ਕਰਨ ਵਾਲੀਆਂ ਖ਼ਬਰਾਂ 'ਬੇਬੁਨਿਆਦ' ਹਨ ਅਤੇ ਉਸ ਨੇ ਦੇਸ਼ ਦੀ ਨੋਡਲ ਸਾਈਬਰ ਸੁਰੱਖਿਆ ਏਜੰਸੀ ਸਰਟ-ਇਨ ਤੋਂ ਮਾਮਲੇ 'ਚ ਜਾਂਚ ਕਰਨ ਅਤੇ ਇਕ ਰਿਪੋਰਟ ਪੇਸ਼ ਕਰਨ ਦੀ ਅਪੀਲ ਕੀਤੀ। ਮੰਤਰਾਲਾ ਨੇ ਕਿਹਾ ਕਿ ਕੋਵਿਨ ਪੋਰਟਲ ਡਾਟਾ ਪ੍ਰਾਇਵੇਸੀ ਲਈ ਪੂਰੀ ਸੁਰੱਖਿਆ ਉਪਾਵਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੰਤਰਾਲਾ ਨੇ ਕਿਹਾ ਕਿ ਕੋਵਿਨ ਦੇ ਮੌਜੂਦਾ ਸੁਰੱਖਿਆ ਉਪਾਵਾਂ ਦੀ ਸਮੀਖਿਆ ਲਈ ਇਕ ਅੰਦਰੂਨੀ ਕਵਾਇਦ ਸ਼ੁਰੂ ਕੀਤੀ ਗਈ ਹੈ।
ਸਿਹਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਕੇਂਦਰੀ ਮੰਤਰਾਲਾ ਦੇ ਕੋਵਿਨ ਪੋਰਟਲ ਤੋਂ ਡਾਟਾ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ, ਜਿੱਥੇ ਉਨ੍ਹਾਂ ਲਾਭਪਾਤਰੀਆਂ ਦਾ ਡਾਟਾ ਹੈ, ਜਿਨ੍ਹਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਇਆ ਗਿਆ। ਮੰਤਰਾਲਾ ਨੇ ਕਿਹਾ,''ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਅਜਿਹੀਆਂ ਸਾਰੀਆਂ ਖ਼ਬਰਾਂ ਬੇਬੁਨਿਆਦ ਹਨ। ਸਿਹਤ ਮੰਤਰਾਲਾ ਦਾ ਕੋਵਿਨ ਪੋਰਟਲ ਡਾਟਾ ਪ੍ਰਾਇਵੈਸੀ ਲਈ ਪੂਰੇ ਸੁਰੱਖਿਆ ਉਪਾਵਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ।'' ਹਾਲਾਂਕਿ, ਮੰਤਰਾਲਾ ਨੇ ਕਿਹਾ ਕਿ ਉਸ ਨੇ ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਦਲ (ਸਰਟ-ਇਨ) ਤੋਂ ਇਸ ਮੁੱਦੇ 'ਤੇ ਗੌਰ ਕਰਨ ਅਤੇ ਇਕ ਰਿਪੋਰਟ ਜਮ੍ਹਾ ਕਰਨ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ